4ਰਾਜੇ ਨੇ ਪੁੱਛਿਆ, “ਉਹ ਕਿੱਥੇ ਹੈ?” ਸੀਬਾ ਨੇ ਉੱਤਰ ਦਿੱਤਾ, “ਉਹ ਲੋ-ਦੇਬਾਰ ਵਿੱਚ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਵਿੱਚ ਹੈ।”
5ਇਸ ਲਈ ਦਾਵੀਦ ਪਾਤਸ਼ਾਹ ਨੇ ਮਨੁੱਖ ਭੇਜੇ ਅਤੇ ਉਸਨੂੰ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋਂ ਲੋ-ਦੇਬਾਰ ਤੋਂ ਮੰਗਵਾ ਲਿਆ।
6ਜਦੋਂ ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਪੁੱਤਰ ਮਫ਼ੀਬੋਸ਼ਥ ਦਾਵੀਦ ਕੋਲ ਆਇਆ ਤਾਂ ਉਸ ਨੇ ਉਸ ਦਾ ਆਦਰ ਕਰਨ ਲਈ ਮੱਥਾ ਟੇਕਿਆ। ਦਾਵੀਦ ਨੇ ਕਿਹਾ, “ਮਫ਼ੀਬੋਸ਼ਥ!” ਉਸਨੇ ਜਵਾਬ ਦਿੱਤਾ, “ਤੇਰਾ ਸੇਵਕ ਹਾਜ਼ਰ ਹੈ।”
7ਦਾਵੀਦ ਨੇ ਉਸ ਨੂੰ ਕਿਹਾ, “ਡਰ ਨਾ ਕਿਉਂ ਜੋ ਮੈਂ ਤੇਰੇ ਪਿਤਾ ਯੋਨਾਥਾਨ ਦੀ ਖ਼ਾਤਰ ਤੇਰੇ ਉੱਤੇ ਦਯਾ ਵਿਖਾਵਾਂਗਾ। ਮੈਂ ਤੈਨੂੰ ਉਹ ਸਾਰੀ ਧਰਤੀ ਵਾਪਸ ਦੇ ਦਿਆਂਗਾ ਜਿਹੜੀ ਤੇਰੇ ਦਾਦੇ ਸ਼ਾਊਲ ਦੀ ਸੀ ਅਤੇ ਤੂੰ ਹਮੇਸ਼ਾ ਮੇਰੀ ਮੇਜ਼ ਉੱਤੇ ਰੋਟੀ ਖਾਵੇਗਾ।”
8ਮਫ਼ੀਬੋਸ਼ਥ ਨੇ ਮੱਥਾ ਟੇਕਿਆ ਅਤੇ ਕਿਹਾ, “ਤੇਰਾ ਸੇਵਕ ਕੀ ਹੈ ਜੋ ਤੂੰ ਮੇਰੇ ਵਰਗੇ ਮਰੇ ਹੋਏ ਕੁੱਤੇ ਨੂੰ ਵੇਖੇਂ?”