6ਜਦੋਂ ਸ਼ਾਊਲ ਦੇ ਪੁੱਤਰ ਯੋਨਾਥਾਨ ਦਾ ਪੁੱਤਰ ਮਫ਼ੀਬੋਸ਼ਥ ਦਾਵੀਦ ਕੋਲ ਆਇਆ ਤਾਂ ਉਸ ਨੇ ਉਸ ਦਾ ਆਦਰ ਕਰਨ ਲਈ ਮੱਥਾ ਟੇਕਿਆ। ਦਾਵੀਦ ਨੇ ਕਿਹਾ, “ਮਫ਼ੀਬੋਸ਼ਥ!” ਉਸਨੇ ਜਵਾਬ ਦਿੱਤਾ, “ਤੇਰਾ ਸੇਵਕ ਹਾਜ਼ਰ ਹੈ।”
7ਦਾਵੀਦ ਨੇ ਉਸ ਨੂੰ ਕਿਹਾ, “ਡਰ ਨਾ ਕਿਉਂ ਜੋ ਮੈਂ ਤੇਰੇ ਪਿਤਾ ਯੋਨਾਥਾਨ ਦੀ ਖ਼ਾਤਰ ਤੇਰੇ ਉੱਤੇ ਦਯਾ ਵਿਖਾਵਾਂਗਾ। ਮੈਂ ਤੈਨੂੰ ਉਹ ਸਾਰੀ ਧਰਤੀ ਵਾਪਸ ਦੇ ਦਿਆਂਗਾ ਜਿਹੜੀ ਤੇਰੇ ਦਾਦੇ ਸ਼ਾਊਲ ਦੀ ਸੀ ਅਤੇ ਤੂੰ ਹਮੇਸ਼ਾ ਮੇਰੀ ਮੇਜ਼ ਉੱਤੇ ਰੋਟੀ ਖਾਵੇਗਾ।”
8ਮਫ਼ੀਬੋਸ਼ਥ ਨੇ ਮੱਥਾ ਟੇਕਿਆ ਅਤੇ ਕਿਹਾ, “ਤੇਰਾ ਸੇਵਕ ਕੀ ਹੈ ਜੋ ਤੂੰ ਮੇਰੇ ਵਰਗੇ ਮਰੇ ਹੋਏ ਕੁੱਤੇ ਨੂੰ ਵੇਖੇਂ?”
9ਤਦ ਰਾਜੇ ਨੇ ਸ਼ਾਊਲ ਦੇ ਮੁਖ਼ਤਿਆਰ ਸੀਬਾ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਮੈਂ ਤੇਰੇ ਮਾਲਕ ਦੇ ਪੋਤੇ ਨੂੰ ਉਹ ਸਭ ਕੁਝ ਦੇ ਦਿੱਤਾ ਹੈ ਜੋ ਸ਼ਾਊਲ ਅਤੇ ਉਸਦੇ ਪਰਿਵਾਰ ਦਾ ਸੀ।
10ਤੂੰ ਅਤੇ ਤੇਰੇ ਪੁੱਤਰ ਅਤੇ ਤੇਰੇ ਨੌਕਰ ਉਸ ਲਈ ਜ਼ਮੀਨ ਦੀ ਵਾਹੀ ਕਰੋ ਅਤੇ ਉਸ ਫਸਲ ਲਿਆਓ, ਤਾਂ ਜੋ ਤੁਹਾਡੇ ਮਾਲਕ ਦੇ ਪੋਤਰੇ ਲਈ ਰੋਟੀ ਹੋ ਸਕੇ ਅਤੇ ਤੁਹਾਡੇ ਸੁਆਮੀ ਦਾ ਪੋਤਾ ਮਫ਼ੀਬੋਸ਼ਥ ਹਮੇਸ਼ਾ ਮੇਰੇ ਮੇਜ਼ ਉੱਤੇ ਖਾਵੇਗਾ।” (ਹੁਣ ਸੀਬਾ ਦੇ ਪੰਦਰਾਂ ਪੁੱਤਰ ਅਤੇ ਵੀਹ ਨੌਕਰ ਸਨ।)