2 ਸ਼ਮੁਏਲ 9

ਤੂੰ ਅਤੇ ਤੇਰੇ ਪੁੱਤਰ ਅਤੇ ਤੇਰੇ ਨੌਕਰ ਉਸ ਲਈ ਜ਼ਮੀਨ ਦੀ ਵਾਹੀ ਕਰੋ ਅਤੇ ਉਸ ਫਸਲ ਲਿਆਓ, ਤਾਂ ਜੋ ਤੁਹਾਡੇ ਮਾਲਕ ਦੇ ਪੋਤਰੇ ਲਈ ਰੋਟੀ ਹੋ ਸਕੇ ਅਤੇ ਤੁਹਾਡੇ ਸੁਆਮੀ ਦਾ ਪੋਤਾ ਮਫ਼ੀਬੋਸ਼ਥ ਹਮੇਸ਼ਾ ਮੇਰੇ ਮੇਜ਼ ਉੱਤੇ ਖਾਵੇਗਾ।” (ਹੁਣ ਸੀਬਾ ਦੇ ਪੰਦਰਾਂ ਪੁੱਤਰ ਅਤੇ ਵੀਹ ਨੌਕਰ ਸਨ।)

2 Samuel 9:10 (UKJV) You therefore, and your sons, and your servants, shall till the land for him, and you shall bring in the fruits, that your master's son may have food to eat: but Mephibosheth your master's son shall eat bread always at my table. Now Ziba had fifteen sons and twenty servants.

8ਮਫ਼ੀਬੋਸ਼ਥ ਨੇ ਮੱਥਾ ਟੇਕਿਆ ਅਤੇ ਕਿਹਾ, “ਤੇਰਾ ਸੇਵਕ ਕੀ ਹੈ ਜੋ ਤੂੰ ਮੇਰੇ ਵਰਗੇ ਮਰੇ ਹੋਏ ਕੁੱਤੇ ਨੂੰ ਵੇਖੇਂ?”

9ਤਦ ਰਾਜੇ ਨੇ ਸ਼ਾਊਲ ਦੇ ਮੁਖ਼ਤਿਆਰ ਸੀਬਾ ਨੂੰ ਬੁਲਾਇਆ ਅਤੇ ਉਸ ਨੂੰ ਕਿਹਾ, “ਮੈਂ ਤੇਰੇ ਮਾਲਕ ਦੇ ਪੋਤੇ ਨੂੰ ਉਹ ਸਭ ਕੁਝ ਦੇ ਦਿੱਤਾ ਹੈ ਜੋ ਸ਼ਾਊਲ ਅਤੇ ਉਸਦੇ ਪਰਿਵਾਰ ਦਾ ਸੀ।

10ਤੂੰ ਅਤੇ ਤੇਰੇ ਪੁੱਤਰ ਅਤੇ ਤੇਰੇ ਨੌਕਰ ਉਸ ਲਈ ਜ਼ਮੀਨ ਦੀ ਵਾਹੀ ਕਰੋ ਅਤੇ ਉਸ ਫਸਲ ਲਿਆਓ, ਤਾਂ ਜੋ ਤੁਹਾਡੇ ਮਾਲਕ ਦੇ ਪੋਤਰੇ ਲਈ ਰੋਟੀ ਹੋ ਸਕੇ ਅਤੇ ਤੁਹਾਡੇ ਸੁਆਮੀ ਦਾ ਪੋਤਾ ਮਫ਼ੀਬੋਸ਼ਥ ਹਮੇਸ਼ਾ ਮੇਰੇ ਮੇਜ਼ ਉੱਤੇ ਖਾਵੇਗਾ।” (ਹੁਣ ਸੀਬਾ ਦੇ ਪੰਦਰਾਂ ਪੁੱਤਰ ਅਤੇ ਵੀਹ ਨੌਕਰ ਸਨ।)

11ਤਦ ਸੀਬਾ ਨੇ ਰਾਜੇ ਨੂੰ ਆਖਿਆ, ਤੁਹਾਡਾ ਦਾਸ ਉਹੀ ਕਰੇਗਾ ਜੋ ਮੇਰਾ ਮਹਾਰਾਜ ਰਾਜਾ ਆਪਣੇ ਸੇਵਕ ਨੂੰ ਕਰਨ ਦਾ ਹੁਕਮ ਦੇਵੇਗਾ। ਇਸ ਲਈ ਮਫ਼ੀਬੋਸ਼ਥ ਨੇ ਦਾਵੀਦ ਦੇ ਮੇਜ਼ ਉੱਤੇ ਰਾਜੇ ਦੇ ਪੁੱਤਰਾਂ ਵਿੱਚੋਂ ਇੱਕ ਵਾਂਗ ਖਾਧਾ।

12ਮਫ਼ੀਬੋਸ਼ਥ ਦਾ ਮੀਕਾ ਨਾਂ ਦਾ ਇੱਕ ਪੁੱਤਰ ਸੀ ਅਤੇ ਸੀਬਾ ਦੇ ਘਰ ਦੇ ਸਾਰੇ ਮੈਂਬਰ ਮਫ਼ੀਬੋਸ਼ਥ ਦੇ ਸੇਵਕ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.