11ਤਦ ਸੀਬਾ ਨੇ ਰਾਜੇ ਨੂੰ ਆਖਿਆ, ਤੁਹਾਡਾ ਦਾਸ ਉਹੀ ਕਰੇਗਾ ਜੋ ਮੇਰਾ ਮਹਾਰਾਜ ਰਾਜਾ ਆਪਣੇ ਸੇਵਕ ਨੂੰ ਕਰਨ ਦਾ ਹੁਕਮ ਦੇਵੇਗਾ। ਇਸ ਲਈ ਮਫ਼ੀਬੋਸ਼ਥ ਨੇ ਦਾਵੀਦ ਦੇ ਮੇਜ਼ ਉੱਤੇ ਰਾਜੇ ਦੇ ਪੁੱਤਰਾਂ ਵਿੱਚੋਂ ਇੱਕ ਵਾਂਗ ਖਾਧਾ।
12ਮਫ਼ੀਬੋਸ਼ਥ ਦਾ ਮੀਕਾ ਨਾਂ ਦਾ ਇੱਕ ਪੁੱਤਰ ਸੀ ਅਤੇ ਸੀਬਾ ਦੇ ਘਰ ਦੇ ਸਾਰੇ ਮੈਂਬਰ ਮਫ਼ੀਬੋਸ਼ਥ ਦੇ ਸੇਵਕ ਸਨ।
13ਅਤੇ ਮਫ਼ੀਬੋਸ਼ਥ ਯੇਰੂਸ਼ਲੇਮ ਵਿੱਚ ਰਹਿੰਦਾ ਸੀ ਕਿਉਂਕਿ ਉਹ ਹਮੇਸ਼ਾ ਰਾਜੇ ਦੇ ਮੇਜ਼ ਉੱਤੇ ਖਾਂਦਾ ਸੀ ਅਤੇ ਉਹ ਦੋਵੇਂ ਪੈਰਾਂ ਤੋਂ ਲੰਗੜਾ ਸੀ।