2 ਥੱਸਲੁਨੀਕੀਆਂ 2

ਅਤੇ ਇਸ ਲਈ ਉਹ ਸਾਰੇ ਦੋਸ਼ੀ ਠਹਿਰਾਏ ਜਾਣਗੇ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਪਰ ਜੋ ਦੁਸ਼ਟਤਾ ਵਿੱਚ ਖੁਸ਼ ਹੋਏ।

2 Thessalonians 2:12 (UKJV) That they all might be damned who believed not the truth, but had pleasure in unrighteousness.

10ਅਤੇ ਉਹ ਜੋ ਹਰ ਪ੍ਰਕਾਰ ਦੇ ਦੁਸ਼ਟਤਾਈ ਦੇ ਧੋਖੇ ਨਾਲ ਨਾਸ਼ ਹੋ ਰਹੇ ਹਨ। ਉਹ ਇਸ ਲਈ ਨਾਸ਼ ਹੋ ਗਏ ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜਿਸ ਤੋਂ ਉਹ ਬਚਾਏ ਜਾ ਸਕਦੇ ਸੀ।

11ਇਸ ਕਾਰਨ ਕਰਕੇ ਪਰਮੇਸ਼ਵਰ ਉਨ੍ਹਾਂ ਉੱਤੇ ਇੱਕ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ।

12ਅਤੇ ਇਸ ਲਈ ਉਹ ਸਾਰੇ ਦੋਸ਼ੀ ਠਹਿਰਾਏ ਜਾਣਗੇ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਪਰ ਜੋ ਦੁਸ਼ਟਤਾ ਵਿੱਚ ਖੁਸ਼ ਹੋਏ।

13ਹੇ ਭਰਾਵੋ ਅਤੇ ਭੈਣੋਂ, ਪ੍ਰਭੂ ਦੇ ਪਿਆਰਿਓ, ਸਾਨੂੰ ਚਾਹੀਦਾ ਹੈ ਲਗਾਤਾਰ ਤੁਹਾਡੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਰਹੀਏ, ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਪਵਿੱਤਰ ਆਤਮਾ ਦੇ ਪਵਿੱਤਰ ਕਾਰਜ ਦੁਆਰਾ ਅਤੇ ਸੱਚ ਵਿੱਚ ਵਿਸ਼ਵਾਸ ਦੁਆਰਾ ਬਚਾਏ ਜਾਣ ਲਈ ਪਹਿਲੇ ਫ਼ਲ ਵਜੋਂ ਚੁਣਿਆ ਹੈ।

14ਪਰਮੇਸ਼ਵਰ ਨੇ ਤੁਹਾਨੂੰ ਸਾਡੀ ਖੁਸ਼ਖ਼ਬਰੀ ਦੁਆਰਾ ਇਸ ਲਈ ਬੁਲਾਇਆ ਹੈ, ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਮਹਿਮਾ ਵਿੱਚ ਹਿੱਸਾ ਪਾ ਸਕੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.