2 ਤਿਮੋਥਿਉਸ 1

ਜੋ ਤੂੰ ਮੇਰੇ ਕੋਲੋਂ ਸੁਣਿਆ ਹੈ, ਚੰਗੇ ਉਪਦੇਸ਼ ਦੇ ਨਮੂਨੇ ਵਜੋਂ ਆਪਣੇ ਆਪ ਨੂੰ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਅਤੇ ਪਿਆਰ ਨਾਲ ਫੜੀ ਰੱਖ।

2 Timothy 1:13 (UKJV) Hold fast the form of sound words, which you have heard of me, in faith and love which is in Christ Jesus.

11ਅਤੇ ਇਸ ਖੁਸ਼ਖ਼ਬਰੀ ਦਾ ਮੈਨੂੰ ਇੱਕ ਪ੍ਰਚਾਰਕ ਅਤੇ ਇੱਕ ਰਸੂਲ ਅਤੇ ਇੱਕ ਉਪਦੇਸ਼ਕ ਨਿਯੁਕਤ ਕੀਤਾ ਗਿਆ ਸੀ।

12ਇਹੀ ਕਾਰਨ ਹੈ ਕਿ ਮੈਂ ਜਿਵੇਂ ਦੁੱਖ ਝੱਲਦਾ ਹਾਂ। ਫਿਰ ਵੀ ਇਹ ਸ਼ਰਮਿੰਦਾ ਹੋਣ ਦਾ ਕਾਰਨ ਨਹੀਂ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਉਸ ਦਿਨ ਦੀ ਰੱਖਿਆ ਕਰ ਸਕਦਾ ਹੈ ਜੋ ਮੈਂ ਉਸ ਨੂੰ ਸੌਂਪਿਆ ਹੈ।

13ਜੋ ਤੂੰ ਮੇਰੇ ਕੋਲੋਂ ਸੁਣਿਆ ਹੈ, ਚੰਗੇ ਉਪਦੇਸ਼ ਦੇ ਨਮੂਨੇ ਵਜੋਂ ਆਪਣੇ ਆਪ ਨੂੰ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਅਤੇ ਪਿਆਰ ਨਾਲ ਫੜੀ ਰੱਖ।

14ਪਵਿੱਤਰ ਆਤਮਾ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ, ਉਸ ਚੰਗੀ ਅਮਾਨਤ ਦੀ ਰਾਖੀ ਕਰ ਜੋ ਤੈਨੂੰ ਸੌਂਪੀ ਗਈ ਹੈ।

15ਤੁਸੀਂ ਜਾਣਦੇ ਹੋ ਕਿ ਏਸ਼ੀਆ ਪ੍ਰਦੇਸ਼ ਦੇ ਫਿਗੇਲਸ ਅਤੇ ਹਰਮੋਗੇਨੇਸ ਸਮੇਤ ਹਰ ਵਿਅਕਤੀ ਨੇ ਮੈਨੂੰ ਤਿਆਗ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.