11ਇਹ ਇੱਕ ਭਰੋਸੇਮੰਦ ਬਚਨ ਹੈ: ਜੇ ਅਸੀਂ ਉਸ ਦੇ ਨਾਲ ਮਰੇ, ਤਾਂ ਅਸੀਂ ਉਸ ਦੇ ਨਾਲ ਜੀਵਾਂਗੇ ਵੀ;
12ਜੇ ਅਸੀਂ ਸਹਿਣ ਕਰੀਏ ਤਾਂ ਅਸੀਂ ਉਸ ਦੇ ਨਾਲ ਰਾਜ ਵੀ ਕਰਾਂਗੇ। ਜੇ ਅਸੀਂ ਉਸ ਦਾ ਇਨਕਾਰ ਕਰਦੇ ਹਾਂ, ਤਾਂ ਉਹ ਵੀ ਸਾਡਾ ਇਨਕਾਰ ਕਰੇਗਾ,
13ਭਾਵੇਂ ਅਸੀਂ ਬੇਵਫ਼ਾ ਹੋਈਏ, ਤਾਂ ਵੀ ਮਸੀਹ ਵਫ਼ਾਦਾਰ ਰਹੇਗਾ, ਕਿਉਂਕਿ ਉਹ ਆਪਣੇ ਆਪ ਤੋਂ ਇਨਕਾਰ ਨਹੀਂ ਕਰ ਸਕਦਾ।
14ਪਰਮੇਸ਼ਵਰ ਦੇ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਯਾਦ ਕਰਵਾਉਂਦਾ ਰਹੀਂ। ਉਹਨਾਂ ਨੂੰ ਪਰਮੇਸ਼ਵਰ ਅੱਗੇ ਸ਼ਬਦਾ ਦੇ ਵਿਰੁੱਧ ਝਗੜਾ ਨਾ ਕਰਨ ਦੀ ਚੇਤਾਵਨੀ ਦੇ। ਇਸ ਤੋਂ ਕੁਝ ਲਾਭ ਨਹੀਂ ਹੁੰਦਾ, ਅਤੇ ਸੁਨਣ ਵਾਲਿਆਂ ਨੂੰ ਬਰਬਾਦ ਕਰ ਦਿੰਦਾ ਹੈ।
15ਆਪਣੇ ਆਪ ਨੂੰ ਪਰਮੇਸ਼ਵਰ ਅੱਗੇ ਪ੍ਰਵਾਨ ਪੇਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ, ਇੱਕ ਅਜਿਹਾ ਕਰਮਚਾਰੀ ਜਿਸ ਨੂੰ ਸ਼ਰਮਿੰਦਾ ਹੋਣ ਦੀ ਜ਼ਰੂਰਤ ਨਹੀਂ ਅਤੇ ਜੋ ਸੱਚ ਦੇ ਬਚਨ ਨੂੰ ਸਹੀ ਤਰ੍ਹਾਂ ਸੰਭਾਲਦਾ ਹੈ।