19ਫਿਰ ਵੀ, ਪਰਮੇਸ਼ਵਰ ਦੀ ਰੱਖੀ ਹੋਈ ਪੱਕੀ ਨੀਂਹ ਅੱਟਲ ਰਹਿੰਦੀ ਹੈ ਜਿਹਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਕਿ, “ਪਰਮੇਸ਼ਵਰ ਉਹਨਾਂ ਨੂੰ ਜਾਣਦਾ ਹੈ ਜੋ ਉਸ ਦੇ ਹਨ,” ਅਤੇ, “ਹਰੇਕ ਜਿਹੜਾ ਪਰਮੇਸ਼ਵਰ ਦੇ ਨਾਮ ਨੂੰ ਮੰਨਦਾ ਹੈ, ਬੁਰਾਈ ਤੋਂ ਦੂਰ ਹੋਣਾ ਚਾਹੀਦਾ ਹੈ।”
20ਇੱਕ ਵੱਡੇ ਘਰ ਵਿੱਚ ਸੋਨੇ ਚਾਂਦੀ ਦੇ ਹੀ ਬਰਤਨ ਨਹੀਂ ਸਗੋਂ ਲੱਕੜ ਅਤੇ ਮਿੱਟੀ ਦੇ ਵੀ ਕੁਝ ਬਰਤਨ ਹੁੰਦੇ ਹਨ ਅਤੇ ਕੁਝ ਖਾਸ ਮਕਸਦ ਲਈ ਬਣਾਏ ਜਾਂਦੇ ਹਨ ਅਤੇ ਕੁਝ ਆਮ ਵਰਤੋਂ ਲਈ।
21ਜਿਹੜੇ ਲੋਕ ਆਪਣੇ ਆਪ ਨੂੰ ਇਨ੍ਹਾਂ ਤੋਂ ਸ਼ੁੱਧ ਕਰਦੇ ਹਨ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤੇ ਹੋਏ ਮਾਲਕ ਦੇ ਵਰਤਣ ਯੋਗ ਅਤੇ ਹਰੇਕ ਚੰਗੇ ਕੰਮ ਕਰਨ ਲਈ ਤਿਆਰ ਹੋਣਗੇ।
22ਜਵਾਨੀ ਦੀਆਂ ਭੈੜੀਆਂ ਇੱਛਾਵਾਂ ਤੋਂ ਭੱਜ ਅਤੇ ਉਹਨਾਂ ਨਾਲ ਰਲ ਕੇ, ਧਰਮ, ਵਿਸ਼ਵਾਸ, ਪਿਆਰ ਅਤੇ ਸ਼ਾਂਤੀ ਦਾ ਪਿੱਛਾ ਕਰ ਜੋ ਪ੍ਰਭੂ ਨੂੰ ਸੱਚੇ ਦਿਲੋਂ ਪੁਕਾਰਦੇ ਹਨ।
23ਪਰ ਮੂਰਖਾਂ ਅਤੇ ਬੇਵਕੂਫ਼ੀ ਭਰੀਆਂ ਬਹਿਸਾਂ ਤੋਂ ਮੂੰਹ ਮੋੜ ਕਿਉਂਕਿ ਤੂੰ ਜਾਣਦਾ ਹੈ ਕਿ ਉਹਨਾਂ ਤੋਂ ਝਗੜੇ ਪੈਦਾ ਹੁੰਦੇ ਹਨ।