21ਜਿਹੜੇ ਲੋਕ ਆਪਣੇ ਆਪ ਨੂੰ ਇਨ੍ਹਾਂ ਤੋਂ ਸ਼ੁੱਧ ਕਰਦੇ ਹਨ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤੇ ਹੋਏ ਮਾਲਕ ਦੇ ਵਰਤਣ ਯੋਗ ਅਤੇ ਹਰੇਕ ਚੰਗੇ ਕੰਮ ਕਰਨ ਲਈ ਤਿਆਰ ਹੋਣਗੇ।
22ਜਵਾਨੀ ਦੀਆਂ ਭੈੜੀਆਂ ਇੱਛਾਵਾਂ ਤੋਂ ਭੱਜ ਅਤੇ ਉਹਨਾਂ ਨਾਲ ਰਲ ਕੇ, ਧਰਮ, ਵਿਸ਼ਵਾਸ, ਪਿਆਰ ਅਤੇ ਸ਼ਾਂਤੀ ਦਾ ਪਿੱਛਾ ਕਰ ਜੋ ਪ੍ਰਭੂ ਨੂੰ ਸੱਚੇ ਦਿਲੋਂ ਪੁਕਾਰਦੇ ਹਨ।
23ਪਰ ਮੂਰਖਾਂ ਅਤੇ ਬੇਵਕੂਫ਼ੀ ਭਰੀਆਂ ਬਹਿਸਾਂ ਤੋਂ ਮੂੰਹ ਮੋੜ ਕਿਉਂਕਿ ਤੂੰ ਜਾਣਦਾ ਹੈ ਕਿ ਉਹਨਾਂ ਤੋਂ ਝਗੜੇ ਪੈਦਾ ਹੁੰਦੇ ਹਨ।
24ਅਤੇ ਪ੍ਰਭੂ ਦਾ ਦਾਸ ਝਗੜਾਲੂ ਨਾ ਹੋਵੇ ਸਗੋਂ ਸਭਨਾਂ ਨਾਲ ਦਿਆਲੂ, ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ।
25ਜਿਹੜੇ ਵਿਰੋਧ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਦੇਈ, ਇਸ ਉਮੀਦ ਵਿੱਚ ਕਿ ਪਰਮੇਸ਼ਵਰ ਉਹਨਾਂ ਨੂੰ ਤੋਬਾ ਵੱਲ ਮੋੜੇ ਤਾਂ ਜੋ ਉਹ ਸੱਚਾਈ ਦਾ ਗਿਆਨ ਪ੍ਰਾਪਤ ਕਰਨ,