2 ਤਿਮੋਥਿਉਸ 2

ਜਿਹੜੇ ਵਿਰੋਧ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਦੇਈ, ਇਸ ਉਮੀਦ ਵਿੱਚ ਕਿ ਪਰਮੇਸ਼ਵਰ ਉਹਨਾਂ ਨੂੰ ਤੋਬਾ ਵੱਲ ਮੋੜੇ ਤਾਂ ਜੋ ਉਹ ਸੱਚਾਈ ਦਾ ਗਿਆਨ ਪ੍ਰਾਪਤ ਕਰਨ,

2 Timothy 2:25 (UKJV) In meekness instructing those that oppose themselves; if God possibly will give them repentance to the acknowledging of the truth;

23ਪਰ ਮੂਰਖਾਂ ਅਤੇ ਬੇਵਕੂਫ਼ੀ ਭਰੀਆਂ ਬਹਿਸਾਂ ਤੋਂ ਮੂੰਹ ਮੋੜ ਕਿਉਂਕਿ ਤੂੰ ਜਾਣਦਾ ਹੈ ਕਿ ਉਹਨਾਂ ਤੋਂ ਝਗੜੇ ਪੈਦਾ ਹੁੰਦੇ ਹਨ।

24ਅਤੇ ਪ੍ਰਭੂ ਦਾ ਦਾਸ ਝਗੜਾਲੂ ਨਾ ਹੋਵੇ ਸਗੋਂ ਸਭਨਾਂ ਨਾਲ ਦਿਆਲੂ, ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ।

25ਜਿਹੜੇ ਵਿਰੋਧ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਦੇਈ, ਇਸ ਉਮੀਦ ਵਿੱਚ ਕਿ ਪਰਮੇਸ਼ਵਰ ਉਹਨਾਂ ਨੂੰ ਤੋਬਾ ਵੱਲ ਮੋੜੇ ਤਾਂ ਜੋ ਉਹ ਸੱਚਾਈ ਦਾ ਗਿਆਨ ਪ੍ਰਾਪਤ ਕਰਨ,

26ਉਹ ਹੋਸ਼ ਵਿੱਚ ਆਉਣਗੇ ਅਤੇ ਦੁਸ਼ਟ ਦੇ ਜਾਲ ਤੋਂ ਬਚ ਜਾਣਗੇ, ਜਿਸ ਨੇ ਉਹਨਾਂ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਗ਼ੁਲਾਮ ਬਣਾਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.