2ਅਤੇ ਜਿਹੜੀਆਂ ਗੱਲਾਂ ਤੂੰ ਬਹੁਤ ਸਾਰੇ ਗਵਾਹਾਂ ਦੀ ਹਾਜ਼ਰੀ ਵਿੱਚ ਮੈਥੋਂ ਸੁਣੀਆਂ ਹਨ ਉਹ ਭਰੋਸੇਮੰਦ ਲੋਕਾਂ ਨੂੰ ਸੌਂਪ ਦੇ ਜੋ ਦੂਜਿਆਂ ਨੂੰ ਵੀ ਸਿਖਾਉਣ ਦੇ ਯੋਗ ਹੋਣ।
3ਮਸੀਹ ਯਿਸ਼ੂ ਦੇ ਇੱਕ ਚੰਗੇ ਸਿਪਾਹੀ ਵਾਂਗ ਦੁੱਖ ਵਿੱਚ ਮੇਰੇ ਨਾਲ ਸ਼ਾਮਲ ਹੋ।
4ਕੋਈ ਵੀ ਸਿਪਾਹੀ ਯੁੱਧ ਵਿੱਚ ਆਪਣੇ ਆਪ ਨੂੰ ਸੰਸਾਰ ਦੇ ਮਾਮਲਿਆਂ ਵਿੱਚ ਨਹੀਂ ਫਸਾਉਂਦਾ, ਬਲਕਿ ਆਪਣੇ ਉੱਚ ਅਫ਼ਸਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ।
5ਇਸੇ ਤਰ੍ਹਾਂ, ਕੋਈ ਵੀ ਜੋ ਖਿਡਾਰੀ ਵਜੋਂ ਮੁਕਾਬਲਾ ਕਰਦਾ ਹੈ ਜੇ ਉਹ ਨਿਯਮਾਂ ਅਨੁਸਾਰ ਮੁਕਾਬਲਾ ਨਹੀਂ ਕਰਦਾ ਉਸ ਨੂੰ ਜਿੱਤ ਦਾ ਤਾਜ ਪ੍ਰਾਪਤ ਨਹੀਂ ਹੁੰਦਾ।
6ਕਿਸਾਨ ਜਿਹੜਾ ਮਿਹਨਤ ਕਰਦਾ ਹੈ ਉਸ ਨੂੰ ਫ਼ਸਲ ਵਿੱਚੋਂ ਪਹਿਲਾਂ ਹਿੱਸਾ ਮਿਲਣਾ ਚਾਹੀਦਾ ਹੈ।