2 ਤਿਮੋਥਿਉਸ 2

ਇਸੇ ਤਰ੍ਹਾਂ, ਕੋਈ ਵੀ ਜੋ ਖਿਡਾਰੀ ਵਜੋਂ ਮੁਕਾਬਲਾ ਕਰਦਾ ਹੈ ਜੇ ਉਹ ਨਿਯਮਾਂ ਅਨੁਸਾਰ ਮੁਕਾਬਲਾ ਨਹੀਂ ਕਰਦਾ ਉਸ ਨੂੰ ਜਿੱਤ ਦਾ ਤਾਜ ਪ੍ਰਾਪਤ ਨਹੀਂ ਹੁੰਦਾ।

2 Timothy 2:5 (UKJV) And if a man also strive for masteries, yet is he not crowned, except he strive lawfully.

3ਮਸੀਹ ਯਿਸ਼ੂ ਦੇ ਇੱਕ ਚੰਗੇ ਸਿਪਾਹੀ ਵਾਂਗ ਦੁੱਖ ਵਿੱਚ ਮੇਰੇ ਨਾਲ ਸ਼ਾਮਲ ਹੋ।

4ਕੋਈ ਵੀ ਸਿਪਾਹੀ ਯੁੱਧ ਵਿੱਚ ਆਪਣੇ ਆਪ ਨੂੰ ਸੰਸਾਰ ਦੇ ਮਾਮਲਿਆਂ ਵਿੱਚ ਨਹੀਂ ਫਸਾਉਂਦਾ, ਬਲਕਿ ਆਪਣੇ ਉੱਚ ਅਫ਼ਸਰ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ।

5ਇਸੇ ਤਰ੍ਹਾਂ, ਕੋਈ ਵੀ ਜੋ ਖਿਡਾਰੀ ਵਜੋਂ ਮੁਕਾਬਲਾ ਕਰਦਾ ਹੈ ਜੇ ਉਹ ਨਿਯਮਾਂ ਅਨੁਸਾਰ ਮੁਕਾਬਲਾ ਨਹੀਂ ਕਰਦਾ ਉਸ ਨੂੰ ਜਿੱਤ ਦਾ ਤਾਜ ਪ੍ਰਾਪਤ ਨਹੀਂ ਹੁੰਦਾ।

6ਕਿਸਾਨ ਜਿਹੜਾ ਮਿਹਨਤ ਕਰਦਾ ਹੈ ਉਸ ਨੂੰ ਫ਼ਸਲ ਵਿੱਚੋਂ ਪਹਿਲਾਂ ਹਿੱਸਾ ਮਿਲਣਾ ਚਾਹੀਦਾ ਹੈ।

7ਜੋ ਕੁਝ ਮੈਂ ਕਹਿ ਰਿਹਾ ਹਾਂ ਉਸ ਬਾਰੇ ਸੋਚ, ਕਿਉਂਕਿ ਪ੍ਰਭੂ ਤੈਨੂੰ ਇਨ੍ਹਾਂ ਸਭ ਗੱਲਾਂ ਦੀ ਸਮਝ ਦੇਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.