2 ਤਿਮੋਥਿਉਸ 3

ਜਦ ਕਿ ਦੁਸ਼ਟ ਅਤੇ ਧੋਖਾ ਦੇਣ ਵਾਲੇ ਭੈੜੇ ਤੋਂ ਬਦਤਰ ਹੁੰਦੇ ਜਾਣਗੇ, ਧੋਖਾ ਦਿੰਦੇ ਅਤੇ ਧੋਖਾ ਖਾਂਦੇ ਰਹਿਣਗੇ।

2 Timothy 3:13 (UKJV) But evil men and seducers shall wax worse and worse, deceiving, and being deceived.

11ਸਤਾਏ ਜਾਣ ਅਤੇ ਦੁੱਖ ਸਹਿਣ ਬਾਰੇ ਅਤੇ ਅੰਤਾਕਿਆ, ਇਕੋਨਿਯਮ ਅਤੇ ਲੁਸਤ੍ਰਾ ਦੇ ਸ਼ਹਿਰਾਂ ਵਿੱਚ ਮੇਰੇ ਨਾਲ ਕੀ ਘਟਨਾਵਾਂ ਵਾਪਰੀਆਂ, ਕਿਵੇਂ ਮੈਂ ਸਤਾਵ ਸਿਹਾ। ਫਿਰ ਵੀ ਪਰਮੇਸ਼ਵਰ ਨੇ ਮੈਨੂੰ ਉਹਨਾਂ ਸਾਰਿਆਂ ਤੋਂ ਬਚਾਇਆ।

12ਅਸਲ ਵਿੱਚ, ਹਰ ਉਹ ਵਿਅਕਤੀ ਜਿਹੜਾ ਮਸੀਹ ਯਿਸ਼ੂ ਵਿੱਚ ਇੱਕ ਧਰਮੀ ਜੀਵਨ ਜਿਉਣਾ ਚਾਹੁੰਦਾ ਹੈ, ਸਤਾਇਆ ਜਾਏਗਾ,

13ਜਦ ਕਿ ਦੁਸ਼ਟ ਅਤੇ ਧੋਖਾ ਦੇਣ ਵਾਲੇ ਭੈੜੇ ਤੋਂ ਬਦਤਰ ਹੁੰਦੇ ਜਾਣਗੇ, ਧੋਖਾ ਦਿੰਦੇ ਅਤੇ ਧੋਖਾ ਖਾਂਦੇ ਰਹਿਣਗੇ।

14ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਅਤੇ ਸੱਚ ਮੰਨਿਆ ਟਿਕਿਆਂ ਰਹਿ ਕਿਉਂਕਿ ਤੂੰ ਜਾਣਦਾ ਹੈ ਕਿ ਕਿੰਨ੍ਹਾਂ ਕੋਲੋ ਸਿੱਖੀਆਂ ਹਨ,

15ਅਤੇ ਬਚਪਨ ਤੋਂ ਹੀ ਤੂੰ ਪਵਿੱਤਰ ਬਚਨਾਂ ਨੂੰ ਜਾਣਦਾ ਹੈ, ਜੋ ਤੈਨੂੰ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਦੁਆਰਾ ਮੁਕਤੀ ਲਈ ਬੁੱਧੀਮਾਨ ਬਣਾਉਣ ਦੇ ਯੋਗ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.