2 ਤਿਮੋਥਿਉਸ 3

ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਅਤੇ ਸੱਚ ਮੰਨਿਆ ਟਿਕਿਆਂ ਰਹਿ ਕਿਉਂਕਿ ਤੂੰ ਜਾਣਦਾ ਹੈ ਕਿ ਕਿੰਨ੍ਹਾਂ ਕੋਲੋ ਸਿੱਖੀਆਂ ਹਨ,

2 Timothy 3:14 (UKJV) But continue you in the things which you have learned and have been assured of, knowing of whom you have learned them;

12ਅਸਲ ਵਿੱਚ, ਹਰ ਉਹ ਵਿਅਕਤੀ ਜਿਹੜਾ ਮਸੀਹ ਯਿਸ਼ੂ ਵਿੱਚ ਇੱਕ ਧਰਮੀ ਜੀਵਨ ਜਿਉਣਾ ਚਾਹੁੰਦਾ ਹੈ, ਸਤਾਇਆ ਜਾਏਗਾ,

13ਜਦ ਕਿ ਦੁਸ਼ਟ ਅਤੇ ਧੋਖਾ ਦੇਣ ਵਾਲੇ ਭੈੜੇ ਤੋਂ ਬਦਤਰ ਹੁੰਦੇ ਜਾਣਗੇ, ਧੋਖਾ ਦਿੰਦੇ ਅਤੇ ਧੋਖਾ ਖਾਂਦੇ ਰਹਿਣਗੇ।

14ਪਰ ਤੂੰ ਉਹਨਾਂ ਗੱਲਾਂ ਉੱਤੇ ਜਿਹੜੀਆਂ ਤੂੰ ਸਿੱਖੀਆਂ ਅਤੇ ਸੱਚ ਮੰਨਿਆ ਟਿਕਿਆਂ ਰਹਿ ਕਿਉਂਕਿ ਤੂੰ ਜਾਣਦਾ ਹੈ ਕਿ ਕਿੰਨ੍ਹਾਂ ਕੋਲੋ ਸਿੱਖੀਆਂ ਹਨ,

15ਅਤੇ ਬਚਪਨ ਤੋਂ ਹੀ ਤੂੰ ਪਵਿੱਤਰ ਬਚਨਾਂ ਨੂੰ ਜਾਣਦਾ ਹੈ, ਜੋ ਤੈਨੂੰ ਮਸੀਹ ਯਿਸ਼ੂ ਵਿੱਚ ਵਿਸ਼ਵਾਸ ਦੁਆਰਾ ਮੁਕਤੀ ਲਈ ਬੁੱਧੀਮਾਨ ਬਣਾਉਣ ਦੇ ਯੋਗ ਹਨ,

16ਸਾਰਾ ਪਵਿੱਤਰ ਸ਼ਾਸਤਰ ਪਰਮੇਸ਼ਵਰ ਦੇ ਆਤਮਾ ਦੁਆਰਾ ਰਚਿਆ ਗਿਆ ਹੈ ਅਤੇ ਧਾਰਮਿਕਤਾ ਦੀ ਸਿੱਖਿਆ, ਝਿੜਕਣ, ਸੁਧਾਰਨ ਅਤੇ ਸਿਖਲਾਈ ਲਈ ਲਾਭਦਾਇਕ ਹੈ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.