2 ਤਿਮੋਥਿਉਸ 3

ਧੋਖੇਬਾਜ਼, ਹਠੀ, ਹੰਕਾਰੀ, ਪਰਮੇਸ਼ਵਰ ਦੇ ਪ੍ਰੇਮੀ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।

2 Timothy 3:4 (UKJV) Traitors, rebellious, high-minded, lovers of pleasures more than lovers of God;

2ਲੋਕ ਆਪਣੇ ਆਪ ਨੂੰ ਪਿਆਰ ਕਰਨ ਵਾਲੇ, ਪੈਸਿਆਂ ਦੇ ਪ੍ਰੇਮੀ, ਸ਼ੇਖੀ ਮਾਰਨ ਵਾਲੇ, ਹੰਕਾਰੀ, ਬਦਸਲੂਕੀ, ਆਪਣੇ ਮਾਤਾ-ਪਿਤਾ ਦੇ ਅਣ-ਆਗਿਆਕਾਰੀ, ਨਾਸ਼ੁਕਰੇ, ਅਪਵਿੱਤਰ,

3ਪਿਆਰ ਰਹਿਤ, ਮਾਫ਼ ਨਾ ਕਰਨ ਵਾਲੇ, ਬਦਨਾਮੀ ਕਰਨ ਵਾਲੇ, ਸੰਜਮ ਤੋਂ ਬਿਨ੍ਹਾਂ, ਸਖ਼ਤ ਸੁਭਾਅ, ਨੇਕੀ ਦੇ ਵੈਰੀ,

4ਧੋਖੇਬਾਜ਼, ਹਠੀ, ਹੰਕਾਰੀ, ਪਰਮੇਸ਼ਵਰ ਦੇ ਪ੍ਰੇਮੀ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।

5ਭਗਤੀ ਦਾ ਇੱਕ ਰੂਪ ਰੱਖਦੇ ਹੋਏ ਵੀ, ਉਸ ਦੀ ਸ਼ਕਤੀ ਦਾ ਇਨਕਾਰ ਕਰਨਗੇ। ਅਜਿਹੇ ਲੋਕਾਂ ਨਾਲ ਕੁਝ ਲੈਣਾ-ਦੇਣਾ ਨਾ ਰੱਖਣਾ।

6ਇਹ ਅਜਿਹੀ ਕਿਸਮ ਦੇ ਲੋਕ ਹਨ ਜੋ ਘਰਾਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉਹਨਾਂ ਦੁਰਬੱਲ ਔਰਤਾਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਹਰ ਕਿਸਮ ਦੀਆਂ ਭੈੜੀਆਂ ਇੱਛਾਵਾਂ ਪਿੱਛੇ ਚੱਲਦੀਆਂ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.