3ਪਿਆਰ ਰਹਿਤ, ਮਾਫ਼ ਨਾ ਕਰਨ ਵਾਲੇ, ਬਦਨਾਮੀ ਕਰਨ ਵਾਲੇ, ਸੰਜਮ ਤੋਂ ਬਿਨ੍ਹਾਂ, ਸਖ਼ਤ ਸੁਭਾਅ, ਨੇਕੀ ਦੇ ਵੈਰੀ,
4ਧੋਖੇਬਾਜ਼, ਹਠੀ, ਹੰਕਾਰੀ, ਪਰਮੇਸ਼ਵਰ ਦੇ ਪ੍ਰੇਮੀ ਨਹੀਂ ਸਗੋਂ ਭੋਗ ਬਿਲਾਸ ਦੇ ਪ੍ਰੇਮੀ ਹੋਣਗੇ।
5ਭਗਤੀ ਦਾ ਇੱਕ ਰੂਪ ਰੱਖਦੇ ਹੋਏ ਵੀ, ਉਸ ਦੀ ਸ਼ਕਤੀ ਦਾ ਇਨਕਾਰ ਕਰਨਗੇ। ਅਜਿਹੇ ਲੋਕਾਂ ਨਾਲ ਕੁਝ ਲੈਣਾ-ਦੇਣਾ ਨਾ ਰੱਖਣਾ।
6ਇਹ ਅਜਿਹੀ ਕਿਸਮ ਦੇ ਲੋਕ ਹਨ ਜੋ ਘਰਾਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਉਹਨਾਂ ਦੁਰਬੱਲ ਔਰਤਾਂ ਨੂੰ ਮੋਹ ਲੈਂਦੇ ਹਨ ਜਿਹੜੀਆਂ ਪਾਪਾਂ ਨਾਲ ਲੱਦੀਆਂ ਹੋਈਆਂ ਹਨ ਅਤੇ ਹਰ ਕਿਸਮ ਦੀਆਂ ਭੈੜੀਆਂ ਇੱਛਾਵਾਂ ਪਿੱਛੇ ਚੱਲਦੀਆਂ ਹਨ,
7ਹਮੇਸ਼ਾ ਸਿੱਖਦੀਆਂ ਹਨ ਪਰ ਕਦੇ ਵੀ ਸੱਚ ਦੇ ਗਿਆਨ ਤੱਕ ਨਹੀਂ ਪਹੁੰਚਦੀਆਂ।