3 ਯੋਹਨ 1

ਡੇਮੇਟ੍ਰਿਅਸ ਬਾਰੇ ਹਰ ਕੋਈ ਚੰਗਾ ਬੋਲਦਾ ਹੈ ਅਤੇ ਇੱਥੋਂ ਤੱਕ ਕਿ ਸੱਚਾਈ ਵੀ ਗਵਾਹ ਹੈ। ਅਸੀਂ ਉਸ ਦੇ ਬਾਰੇ ਵੀ ਵਧੀਆ ਬੋਲਦੇ ਹਾਂ, ਅਤੇ ਤੁਸੀਂ ਜਾਣਦੇ ਹੋ ਕਿ ਸਾਡੀ ਗਵਾਹੀ ਸੱਚ ਹੈ।

10ਇਸ ਲਈ ਜਦੋਂ ਮੈਂ ਆਵਾਂਗਾ, ਮੈਂ ਧਿਆਨ ਦੇਵਾਂਗਾ ਕਿ ਉਹ ਕੀ ਕਰ ਰਿਹਾ ਹੈ, ਸਾਡੇ ਬਾਰੇ ਭੈੜੀਆਂ ਗੱਲਾਂ ਫੈਲਾ ਰਿਹਾ ਹੈ। ਇਸ ਤੋਂ ਉਹ ਸੰਤੁਸ਼ਟ ਨਹੀਂ ਹੁੰਦਾ, ਇਸ ਤੋਂ ਇਲਾਵਾ ਉਹ ਹੋਰ ਵਿਸ਼ਵਾਸੀਆਂ ਦਾ ਸਵਾਗਤ ਕਰਨ ਤੋਂ ਵੀ ਇਨਕਾਰ ਕਰ ਦਿੰਦਾ ਹੈ। ਅਤੇ ਉਹ ਉਹਨਾਂ ਨੂੰ ਵੀ ਰੋਕਦਾ ਹੈ ਜੋ ਅਜਿਹਾ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਨੂੰ ਕਲੀਸਿਆ ਵਿੱਚੋਂ ਬਾਹਰ ਕੱਢ ਦਿੰਦਾ ਹੈ।

11ਪਿਆਰੇ ਮਿੱਤਰ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਕੋਈ ਵੀ ਜੋ ਭਲਾ ਕਰਦਾ ਹੈ ਉਹ ਪਰਮੇਸ਼ਵਰ ਤੋਂ ਹੁੰਦਾ ਹੈ। ਕੋਈ ਵੀ ਜੋ ਬੁਰਿਆਈ ਕਰਦਾ ਹੈ ਉਸ ਨੇ ਪਰਮੇਸ਼ਵਰ ਨੂੰ ਨਹੀਂ ਵੇਖਿਆ।

12ਡੇਮੇਟ੍ਰਿਅਸ ਬਾਰੇ ਹਰ ਕੋਈ ਚੰਗਾ ਬੋਲਦਾ ਹੈ ਅਤੇ ਇੱਥੋਂ ਤੱਕ ਕਿ ਸੱਚਾਈ ਵੀ ਗਵਾਹ ਹੈ। ਅਸੀਂ ਉਸ ਦੇ ਬਾਰੇ ਵੀ ਵਧੀਆ ਬੋਲਦੇ ਹਾਂ, ਅਤੇ ਤੁਸੀਂ ਜਾਣਦੇ ਹੋ ਕਿ ਸਾਡੀ ਗਵਾਹੀ ਸੱਚ ਹੈ।

13ਮੇਰੇ ਕੋਲ ਤੁਹਾਨੂੰ ਲਿਖਣ ਲਈ ਬਹੁਤ ਕੁਝ ਹੈ, ਪਰ ਮੈਂ ਕਲਮ ਅਤੇ ਸਿਆਹੀ ਨਾਲ ਅਜਿਹਾ ਨਹੀਂ ਕਰਨਾ ਚਾਹੁੰਦਾ।

14ਮੈਂ ਤੁਹਾਨੂੰ ਜਲਦੀ ਮਿਲਣ ਦੀ ਉਮੀਦ ਕਰਦਾ ਹਾਂ, ਅਤੇ ਅਸੀਂ ਆਹਮਣੇ-ਸਾਹਮਣੇ ਗੱਲ ਕਰਾਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.