3 ਯੋਹਨ 1

ਮੇਰੇ ਕੋਲ ਤੁਹਾਨੂੰ ਲਿਖਣ ਲਈ ਬਹੁਤ ਕੁਝ ਹੈ, ਪਰ ਮੈਂ ਕਲਮ ਅਤੇ ਸਿਆਹੀ ਨਾਲ ਅਜਿਹਾ ਨਹੀਂ ਕਰਨਾ ਚਾਹੁੰਦਾ।

11ਪਿਆਰੇ ਮਿੱਤਰ, ਬੁਰੇ ਦੀ ਨਹੀਂ ਸਗੋਂ ਭਲੇ ਦੀ ਰੀਸ ਕਰ। ਕੋਈ ਵੀ ਜੋ ਭਲਾ ਕਰਦਾ ਹੈ ਉਹ ਪਰਮੇਸ਼ਵਰ ਤੋਂ ਹੁੰਦਾ ਹੈ। ਕੋਈ ਵੀ ਜੋ ਬੁਰਿਆਈ ਕਰਦਾ ਹੈ ਉਸ ਨੇ ਪਰਮੇਸ਼ਵਰ ਨੂੰ ਨਹੀਂ ਵੇਖਿਆ।

12ਡੇਮੇਟ੍ਰਿਅਸ ਬਾਰੇ ਹਰ ਕੋਈ ਚੰਗਾ ਬੋਲਦਾ ਹੈ ਅਤੇ ਇੱਥੋਂ ਤੱਕ ਕਿ ਸੱਚਾਈ ਵੀ ਗਵਾਹ ਹੈ। ਅਸੀਂ ਉਸ ਦੇ ਬਾਰੇ ਵੀ ਵਧੀਆ ਬੋਲਦੇ ਹਾਂ, ਅਤੇ ਤੁਸੀਂ ਜਾਣਦੇ ਹੋ ਕਿ ਸਾਡੀ ਗਵਾਹੀ ਸੱਚ ਹੈ।

13ਮੇਰੇ ਕੋਲ ਤੁਹਾਨੂੰ ਲਿਖਣ ਲਈ ਬਹੁਤ ਕੁਝ ਹੈ, ਪਰ ਮੈਂ ਕਲਮ ਅਤੇ ਸਿਆਹੀ ਨਾਲ ਅਜਿਹਾ ਨਹੀਂ ਕਰਨਾ ਚਾਹੁੰਦਾ।

14ਮੈਂ ਤੁਹਾਨੂੰ ਜਲਦੀ ਮਿਲਣ ਦੀ ਉਮੀਦ ਕਰਦਾ ਹਾਂ, ਅਤੇ ਅਸੀਂ ਆਹਮਣੇ-ਸਾਹਮਣੇ ਗੱਲ ਕਰਾਂਗੇ।

15ਤੁਹਾਨੂੰ ਸ਼ਾਂਤੀ। ਇੱਥੇ ਦੇ ਦੋਸਤ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ। ਉੱਥੇ ਦੇ ਦੋਸਤਾਂ ਨੂੰ ਨਾਮ ਦੇ ਕੇ ਨਮਸਕਾਰ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.