1ਸਾਡੇ ਬਹੁਤ ਹੀ ਆਦਰਯੋਗ ਥਿਯੋਫਿਲਾਸ, ਜੋ ਮੈਂ ਪਿਛਲੀ ਕਿਤਾਬ ਲਿਖੀ ਸੀ, ਉਸ ਵਿੱਚ ਉਹ ਸਭ ਗੱਲਾਂ ਦਾ ਜ਼ਿਕਰ ਕੀਤਾ ਜੋ ਯਿਸ਼ੂ ਨੇ ਕੰਮ ਕੀਤੇ ਅਤੇ ਸਿਖਾਉਣਾ ਸ਼ੁਰੂ ਕੀਤਾ ਸੀ
2ਉਸ ਦਿਨ ਤੱਕ ਜਦੋਂ ਉਹ ਸਵਰਗ ਵਿੱਚ ਉਠਾਇਆ ਗਿਆ ਸੀ, ਉਸ ਤੋਂ ਪਹਿਲਾਂ ਉਸ ਨੇ ਪਵਿੱਤਰ ਆਤਮਾ ਰਾਹੀਂ ਰਸੂਲਾਂ ਨੂੰ ਹੁਕਮ ਦਿੱਤਾ ਜਿਹਨਾਂ ਨੂੰ ਉਸ ਨੇ ਚੁਣਿਆ ਸੀ।
3ਆਪਣੇ ਜੀਵਨ ਦੇ ਅੰਤ ਤੱਕ ਤਸੀਹੇ ਝੱਲਣ ਤੋਂ ਬਾਅਦ, ਮਸੀਹ ਯਿਸ਼ੂ ਨੇ ਇਨ੍ਹਾਂ ਰਸੂਲਾਂ ਨੂੰ ਕਈ ਅਟੱਲ ਸਬੂਤਾਂ ਦੇ ਨਾਲ ਚਾਲੀ ਦਿਨਾਂ ਤੱਕ ਜੀਉਂਦਾ ਦਰਸ਼ਨ ਦਿੱਤਾ ਅਤੇ ਪਰਮੇਸ਼ਵਰ ਦੇ ਰਾਜ ਨਾਲ ਸੰਬੰਧਿਤ ਗੱਲਾਂ ਬਾਰੇ ਦੱਸਿਆ।