ਰਸੂਲਾਂ 1

ਉਸ ਦਿਨ ਤੱਕ ਜਦੋਂ ਉਹ ਸਵਰਗ ਵਿੱਚ ਉਠਾਇਆ ਗਿਆ ਸੀ, ਉਸ ਤੋਂ ਪਹਿਲਾਂ ਉਸ ਨੇ ਪਵਿੱਤਰ ਆਤਮਾ ਰਾਹੀਂ ਰਸੂਲਾਂ ਨੂੰ ਹੁਕਮ ਦਿੱਤਾ ਜਿਹਨਾਂ ਨੂੰ ਉਸ ਨੇ ਚੁਣਿਆ ਸੀ।

Acts 1:2 (UKJV) Until the day in which he was taken up, after that he through the Holy Spirit had given commandments unto the apostles whom he had chosen:

1ਸਾਡੇ ਬਹੁਤ ਹੀ ਆਦਰਯੋਗ ਥਿਯੋਫਿਲਾਸ, ਜੋ ਮੈਂ ਪਿਛਲੀ ਕਿਤਾਬ ਲਿਖੀ ਸੀ, ਉਸ ਵਿੱਚ ਉਹ ਸਭ ਗੱਲਾਂ ਦਾ ਜ਼ਿਕਰ ਕੀਤਾ ਜੋ ਯਿਸ਼ੂ ਨੇ ਕੰਮ ਕੀਤੇ ਅਤੇ ਸਿਖਾਉਣਾ ਸ਼ੁਰੂ ਕੀਤਾ ਸੀ

2ਉਸ ਦਿਨ ਤੱਕ ਜਦੋਂ ਉਹ ਸਵਰਗ ਵਿੱਚ ਉਠਾਇਆ ਗਿਆ ਸੀ, ਉਸ ਤੋਂ ਪਹਿਲਾਂ ਉਸ ਨੇ ਪਵਿੱਤਰ ਆਤਮਾ ਰਾਹੀਂ ਰਸੂਲਾਂ ਨੂੰ ਹੁਕਮ ਦਿੱਤਾ ਜਿਹਨਾਂ ਨੂੰ ਉਸ ਨੇ ਚੁਣਿਆ ਸੀ।

3ਆਪਣੇ ਜੀਵਨ ਦੇ ਅੰਤ ਤੱਕ ਤਸੀਹੇ ਝੱਲਣ ਤੋਂ ਬਾਅਦ, ਮਸੀਹ ਯਿਸ਼ੂ ਨੇ ਇਨ੍ਹਾਂ ਰਸੂਲਾਂ ਨੂੰ ਕਈ ਅਟੱਲ ਸਬੂਤਾਂ ਦੇ ਨਾਲ ਚਾਲੀ ਦਿਨਾਂ ਤੱਕ ਜੀਉਂਦਾ ਦਰਸ਼ਨ ਦਿੱਤਾ ਅਤੇ ਪਰਮੇਸ਼ਵਰ ਦੇ ਰਾਜ ਨਾਲ ਸੰਬੰਧਿਤ ਗੱਲਾਂ ਬਾਰੇ ਦੱਸਿਆ।

4ਇੱਕ ਮੌਕੇ ਤੇ, ਉਹ ਜਦੋਂ ਉਹਨਾਂ ਨਾਲ ਭੋਜਨ ਖਾ ਰਿਹਾ ਸੀ, ਉਸ ਨੇ ਉਹਨਾਂ ਨੂੰ ਇਹ ਆਦੇਸ਼ ਦਿੱਤਾ: “ਕਿ ਯੇਰੂਸ਼ਲੇਮ ਸ਼ਹਿਰ ਨੂੰ ਛੱਡ ਕੇ ਨਾ ਜਾਣਾ, ਪਰ ਮੇਰੇ ਪਿਤਾ ਦੁਆਰਾ ਕੀਤੇ ਵਾਅਦੇ ਦੀ ਉਡੀਕ ਕਰੋ, ਜੋ ਤੁਸੀਂ ਮੇਰੇ ਤੋਂ ਉਸ ਦੇ ਬਾਰੇ ਸੁਣਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.