15ਆਵਾਜ਼ ਨੇ ਉਸ ਨਾਲ ਦੂਜੀ ਵਾਰ ਗੱਲ ਕੀਤੀ, “ਕਿ ਜੋ ਕੁਝ ਪਰਮੇਸ਼ਵਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।”
16ਇਸੇ ਤਰ੍ਹਾ ਤਿੰਨ ਵਾਰ ਹੋਇਆ, ਅਤੇ ਤੁਰੰਤ ਹੀ ਚਾਦਰ ਅਕਾਸ਼ ਵੱਲ ਵਾਪਸ ਉੱਤੇ ਚੁੱਕੀ ਗਈ।
17ਜਦੋਂ ਪਤਰਸ ਦਰਸ਼ਨ ਦਾ ਅਰਥ ਸਮਝਣ ਬਾਰੇ ਹੈਰਾਨ ਹੋ ਰਿਹਾ ਸੀ, ਤਾਂ ਵੇਖੋ ਉਹ ਮਨੁੱਖ ਜਿਹੜੇ ਕੁਰਨੇਲਿਯੁਸ ਦੇ ਭੇਜੇ ਹੋਏ ਸਨ ਸ਼ਿਮਓਨ ਦਾ ਘਰ ਪੁੱਛਦੇ ਹੋਏ ਬੂਹੇ ਦੇ ਸਾਮ੍ਹਣੇ ਆ ਰੁਕੇ।
18ਉਨ੍ਹਾਂ ਨੇ ਆਵਾਜ਼ ਦੇ ਕੇ ਬੁਲਾਇਆ ਅਤੇ ਪੁੱਛਿਆ ਕਿ ਸ਼ਿਮਓਨ ਜਿਸ ਦਾ ਨਾਮ ਪਤਰਸ ਵੀ ਹੈ ਕਿ ਉਹ ਇੱਥੇ ਹੀ ਹੈ।
19ਜਦੋਂ ਪਤਰਸ ਅਜੇ ਇਹ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਦਰਸ਼ਨ ਦਾ ਅਰਥ ਕੀ ਸੀ, ਪਵਿੱਤਰ ਆਤਮਾ ਨੇ ਉਸ ਨੂੰ ਕਿਹਾ, “ਤਿੰਨ ਆਦਮੀ ਇੱਥੇ ਹਨ ਜੋ ਤੈਨੂੰ ਲੱਭ ਰਹੇ ਹਨ।