ਰਸੂਲਾਂ 10

ਜਦੋਂ ਸਵਰਗਦੂਤ ਕੁਰਨੇਲਿਯੁਸ ਨਾਲ ਗੱਲ ਕਰ ਚੁੱਕਾ, ਤਾਂ ਉਸ ਕੋਲੋ ਚੱਲਿਆ ਗਿਆ, ਤਾਂ ਕੁਰਨੇਲਿਯੁਸ ਨੇ ਆਪਣੇ ਦੋ ਘਰੇਲੂ ਨੌਕਰਾਂ ਅਤੇ ਇੱਕ ਸਿਪਾਹੀ ਨੂੰ ਬੁਲਾਇਆ ਜੋ ਉਸ ਦੀ ਸੇਵਾ ਕਰਦੇ ਸਨ, ਇੱਕ ਉਹ ਸੀ ਜੋ ਪਰਮੇਸ਼ਵਰ ਦੀ ਬੰਦਗੀ ਵੀ ਕਰਦਾ ਸੀ।

Acts 10:7 (UKJV) And when the angel which spoke unto Cornelius was departed, he called two of his household servants, and a devout soldier of them that waited on him continually;

5ਇਸ ਲਈ, ਹੁਣ ਕੁਝ ਆਦਮੀਆਂ ਨੂੰ ਯਾਪਾ ਸ਼ਹਿਰ ਜਾਣ ਲਈ ਆਦੇਸ਼ ਦੇ ਕਿ ਉਹ ਸ਼ਿਮਓਨ ਨਾਮ ਦੇ ਇੱਕ ਆਦਮੀ ਨੂੰ ਵਾਪਸ ਬੁਲਾ ਕੇ ਲਿਆਉਣ, ਜਿਹੜਾ ਪਤਰਸ ਕਹਾਉਂਦਾ ਹੈ।

6ਉਹ ਇੱਕ ਆਦਮੀ ਦੇ ਨਾਲ ਰਹਿ ਰਿਹਾ ਹੈ, ਜਿਸ ਦਾ ਨਾਮ ਵੀ ਸ਼ਿਮਓਨ ਹੈ, ਜੋ ਚਮੜਾ ਬਣਾਉਂਦਾ ਹੈ ਅਤੇ ਜਿਹੜਾ ਸਮੁੰਦਰ ਦੇ ਕਿਨਾਰੇ ਰਹਿੰਦਾ ਹੈ।

7ਜਦੋਂ ਸਵਰਗਦੂਤ ਕੁਰਨੇਲਿਯੁਸ ਨਾਲ ਗੱਲ ਕਰ ਚੁੱਕਾ, ਤਾਂ ਉਸ ਕੋਲੋ ਚੱਲਿਆ ਗਿਆ, ਤਾਂ ਕੁਰਨੇਲਿਯੁਸ ਨੇ ਆਪਣੇ ਦੋ ਘਰੇਲੂ ਨੌਕਰਾਂ ਅਤੇ ਇੱਕ ਸਿਪਾਹੀ ਨੂੰ ਬੁਲਾਇਆ ਜੋ ਉਸ ਦੀ ਸੇਵਾ ਕਰਦੇ ਸਨ, ਇੱਕ ਉਹ ਸੀ ਜੋ ਪਰਮੇਸ਼ਵਰ ਦੀ ਬੰਦਗੀ ਵੀ ਕਰਦਾ ਸੀ।

8ਉਸ ਨੇ ਉਨ੍ਹਾਂ ਨੂੰ ਉਹ ਸਭ ਕੁਝ ਦੱਸਿਆ ਜੋ ਵਾਪਰਿਆ ਸੀ ਅਤੇ ਉਨ੍ਹਾਂ ਨੂੰ ਯਾਪਾ ਭੇਜ ਦਿੱਤਾ।

9ਅਗਲੇ ਦਿਨ ਦੁਪਿਹਰ ਵੇਲੇ ਜਦੋਂ ਉਹ ਯਾਤਰਾ ਕਰਦੇ ਹੋਏ ਸ਼ਹਿਰ ਵੱਲ ਜਾ ਰਹੇ ਸਨ, ਪਤਰਸ ਪ੍ਰਾਰਥਨਾ ਕਰਨ ਲਈ ਛੱਤ ਦੇ ਉੱਪਰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.