ਰਸੂਲਾਂ 10

ਉਸ ਨੇ ਉਨ੍ਹਾਂ ਨੂੰ ਉਹ ਸਭ ਕੁਝ ਦੱਸਿਆ ਜੋ ਵਾਪਰਿਆ ਸੀ ਅਤੇ ਉਨ੍ਹਾਂ ਨੂੰ ਯਾਪਾ ਭੇਜ ਦਿੱਤਾ।

Acts 10:8 (UKJV) And when he had declared all these things unto them, he sent them to Joppa.

6ਉਹ ਇੱਕ ਆਦਮੀ ਦੇ ਨਾਲ ਰਹਿ ਰਿਹਾ ਹੈ, ਜਿਸ ਦਾ ਨਾਮ ਵੀ ਸ਼ਿਮਓਨ ਹੈ, ਜੋ ਚਮੜਾ ਬਣਾਉਂਦਾ ਹੈ ਅਤੇ ਜਿਹੜਾ ਸਮੁੰਦਰ ਦੇ ਕਿਨਾਰੇ ਰਹਿੰਦਾ ਹੈ।

7ਜਦੋਂ ਸਵਰਗਦੂਤ ਕੁਰਨੇਲਿਯੁਸ ਨਾਲ ਗੱਲ ਕਰ ਚੁੱਕਾ, ਤਾਂ ਉਸ ਕੋਲੋ ਚੱਲਿਆ ਗਿਆ, ਤਾਂ ਕੁਰਨੇਲਿਯੁਸ ਨੇ ਆਪਣੇ ਦੋ ਘਰੇਲੂ ਨੌਕਰਾਂ ਅਤੇ ਇੱਕ ਸਿਪਾਹੀ ਨੂੰ ਬੁਲਾਇਆ ਜੋ ਉਸ ਦੀ ਸੇਵਾ ਕਰਦੇ ਸਨ, ਇੱਕ ਉਹ ਸੀ ਜੋ ਪਰਮੇਸ਼ਵਰ ਦੀ ਬੰਦਗੀ ਵੀ ਕਰਦਾ ਸੀ।

8ਉਸ ਨੇ ਉਨ੍ਹਾਂ ਨੂੰ ਉਹ ਸਭ ਕੁਝ ਦੱਸਿਆ ਜੋ ਵਾਪਰਿਆ ਸੀ ਅਤੇ ਉਨ੍ਹਾਂ ਨੂੰ ਯਾਪਾ ਭੇਜ ਦਿੱਤਾ।

9ਅਗਲੇ ਦਿਨ ਦੁਪਿਹਰ ਵੇਲੇ ਜਦੋਂ ਉਹ ਯਾਤਰਾ ਕਰਦੇ ਹੋਏ ਸ਼ਹਿਰ ਵੱਲ ਜਾ ਰਹੇ ਸਨ, ਪਤਰਸ ਪ੍ਰਾਰਥਨਾ ਕਰਨ ਲਈ ਛੱਤ ਦੇ ਉੱਪਰ ਗਿਆ।

10ਅਤੇ ਉਹ ਨੂੰ ਭੁੱਖ ਲੱਗੀ ਅਤੇ ਉਹ ਨੇ ਚਾਹਿਆ ਕਿ ਕੁਝ ਖਾਵੇ ਪਰ ਜਦੋਂ ਉਹ ਤਿਆਰੀ ਹੀ ਕਰ ਰਿਹਾ ਸੀ ਉਹ ਬੇਸੁਧ ਹੋ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.