8“ਮੈਂ ਜਵਾਬ ਦਿੱਤਾ, ‘ਕਦੇ ਵੀ ਨਹੀਂ ਪ੍ਰਭੂ ਜੀ! ਮੇਰੇ ਮੂੰਹ ਵਿੱਚ ਕਦੇ ਵੀ ਕੋਈ ਅਸ਼ੁੱਧ ਜਾਂ ਅਪਵਿੱਤਰ ਚੀਜ਼ ਨਹੀਂ ਗਈ।’
9“ਅਕਾਸ਼ ਵਿੱਚੋਂ ਆਵਾਜ਼ ਨੇ ਉਸ ਨਾਲ ਦੂਜੀ ਵਾਰ ਗੱਲ ਕੀਤੀ, ‘ਕਿ ਜੋ ਕੁਝ ਪਰਮੇਸ਼ਵਰ ਨੇ ਸ਼ੁੱਧ ਕੀਤਾ ਹੈ ਉਹ ਨੂੰ ਤੂੰ ਅਸ਼ੁੱਧ ਨਾ ਕਹਿ।’ ”
10ਇਸ ਤਰ੍ਹਾਂ ਤਿੰਨ ਵਾਰ ਹੋਇਆ ਅਤੇ ਫੇਰ ਉਹ ਵੱਡੀ ਚਾਦਰ ਮੁੜ ਕੇ ਅਕਾਸ਼ ਵੱਲ ਖਿੱਚੀ ਗਈ।
11“ਉਸੇ ਵਕਤ ਹੀ, ਉਹ ਤਿੰਨ ਆਦਮੀ, ਜਿਨ੍ਹਾਂ ਨੂੰ ਕੁਰਨੇਲਿਯੁਸ ਨੇ ਕੈਸਰਿਆ ਤੋਂ ਭੇਜਿਆ ਸੀ, ਉਸ ਘਰ ਦੇ ਸਾਹਮਣੇ ਆ ਰੁਕੇ ਜਿੱਥੇ ਮੈਂ ਰਹਿ ਰਿਹਾ ਸੀ।
12ਪਵਿੱਤਰ ਆਤਮਾ ਨੇ ਮੈਨੂੰ ਕਿਹਾ ਕਿ ਤੈਨੂੰ ਉਨ੍ਹਾਂ ਨਾਲ ਜਾਣ ਲਈ ਤਿਆਰ ਹੋਣਾ ਚਾਹੀਦਾ ਹੈ ਭਾਵੇਂ ਉਹ ਯਹੂਦੀ ਨਾ ਹੋਣ। ਯਾਪਾ ਦੇ ਇਹ ਛੇ ਭਾਈਬੰਦ ਵਿਸ਼ਵਾਸੀ ਮੇਰੇ ਨਾਲ ਕੈਸਰਿਆ ਗਏ ਅਤੇ ਫ਼ਿਰ ਅਸੀਂ ਉਸ ਗ਼ੈਰ-ਯਹੂਦੀ ਆਦਮੀ ਦੇ ਘਰ ਗਏ।