ਰਸੂਲਾਂ 11

ਸੌਲੁਸ ਨੂੰ ਲੱਭਣ ਤੋਂ ਬਾਅਦ, ਬਰਨਬਾਸ ਉਸ ਨੂੰ ਅੰਤਾਕਿਯਾ ਦੇ ਸ਼ਹਿਰ ਲੈ ਗਿਆ, ਉਹ ਦੋਵੇਂ ਉੱਥੇ ਇੱਕ ਸਾਲ ਤੱਕ ਉਸ ਕਲੀਸਿਆ ਵਿੱਚ ਰਹੇ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਯਿਸ਼ੂ ਬਾਰੇ ਸਿਖਾਇਆ, ਇਹ ਅੰਤਾਕਿਆ ਸ਼ਹਿਰ ਵਿੱਚ ਸੀ ਜਿੱਥੇ ਮਸੀਹ ਯਿਸ਼ੂ ਦੇ ਚੇਲਿਆਂ ਨੂੰ ਪਹਿਲਾਂ ਈਸਾਈ ਕਿਹਾ ਜਾਂਦਾ ਸੀ।

Acts 11:26 (UKJV) And when he had found him, he brought him unto Antioch. And it came to pass, that a whole year they assembled themselves with the church, and taught much people. And the disciples were called Christians first in Antioch.

24ਉਹ ਇੱਕ ਚੰਗਾ ਆਦਮੀ ਸੀ, ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ, ਅਤੇ ਬਹੁਤ ਸਾਰੇ ਲੋਕਾਂ ਨੇ ਪ੍ਰਭੂ ਯਿਸ਼ੂ ਦੇ ਉੱਤੇ ਵਿਸ਼ਵਾਸ ਕੀਤਾ।

25ਫਿਰ ਬਰਨਬਾਸ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ।

26ਸੌਲੁਸ ਨੂੰ ਲੱਭਣ ਤੋਂ ਬਾਅਦ, ਬਰਨਬਾਸ ਉਸ ਨੂੰ ਅੰਤਾਕਿਯਾ ਦੇ ਸ਼ਹਿਰ ਲੈ ਗਿਆ, ਉਹ ਦੋਵੇਂ ਉੱਥੇ ਇੱਕ ਸਾਲ ਤੱਕ ਉਸ ਕਲੀਸਿਆ ਵਿੱਚ ਰਹੇ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਯਿਸ਼ੂ ਬਾਰੇ ਸਿਖਾਇਆ, ਇਹ ਅੰਤਾਕਿਆ ਸ਼ਹਿਰ ਵਿੱਚ ਸੀ ਜਿੱਥੇ ਮਸੀਹ ਯਿਸ਼ੂ ਦੇ ਚੇਲਿਆਂ ਨੂੰ ਪਹਿਲਾਂ ਈਸਾਈ ਕਿਹਾ ਜਾਂਦਾ ਸੀ।

27ਜਦੋਂ ਬਰਨਬਾਸ ਅਤੇ ਸੌਲੁਸ ਅੰਤਾਕਿਆ ਵਿੱਚ ਸਨ, ਅਤੇ ਕੁਝ ਨਿਹਚਾਵਾਨ ਜੋ ਨਬੀ ਸਨ ਉਹ ਯੇਰੂਸ਼ਲੇਮ ਤੋਂ ਉੱਥੇ ਪਹੁੰਚੇ।

28ਉਨ੍ਹਾਂ ਵਿੱਚੋਂ ਇੱਕ, ਜਿਸ ਦਾ ਨਾਮ ਆਗਬੁਸ ਸੀ, ਖੜ੍ਹਾ ਹੋ ਗਿਆ ਅਤੇ ਆਤਮਾ ਦੁਆਰਾ ਭਵਿੱਖਬਾਣੀ ਕੀਤੀ ਕਿ ਪੂਰੇ ਸੰਸਾਰ ਵਿੱਚ ਇੱਕ ਭਿਆਨਕ ਕਾਲ ਪੈ ਜਾਵੇਗਾ ਜਿਹੜਾ ਰੋਮ ਦੇ ਪਾਤਸ਼ਾਹ ਕਲੌਦਿਯੁਸ ਦੇ ਰਾਜ ਦੌਰਾਨ ਹੋਇਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.