ਰਸੂਲਾਂ 11

ਉਨ੍ਹਾਂ ਵਿੱਚੋਂ ਇੱਕ, ਜਿਸ ਦਾ ਨਾਮ ਆਗਬੁਸ ਸੀ, ਖੜ੍ਹਾ ਹੋ ਗਿਆ ਅਤੇ ਆਤਮਾ ਦੁਆਰਾ ਭਵਿੱਖਬਾਣੀ ਕੀਤੀ ਕਿ ਪੂਰੇ ਸੰਸਾਰ ਵਿੱਚ ਇੱਕ ਭਿਆਨਕ ਕਾਲ ਪੈ ਜਾਵੇਗਾ ਜਿਹੜਾ ਰੋਮ ਦੇ ਪਾਤਸ਼ਾਹ ਕਲੌਦਿਯੁਸ ਦੇ ਰਾਜ ਦੌਰਾਨ ਹੋਇਆ ਸੀ।

Acts 11:28 (UKJV) And there stood up one of them named Agabus, and signified by the Spirit that there should be great dearth throughout all the world: which came to pass in the days of Claudius Caesar.

26ਸੌਲੁਸ ਨੂੰ ਲੱਭਣ ਤੋਂ ਬਾਅਦ, ਬਰਨਬਾਸ ਉਸ ਨੂੰ ਅੰਤਾਕਿਯਾ ਦੇ ਸ਼ਹਿਰ ਲੈ ਗਿਆ, ਉਹ ਦੋਵੇਂ ਉੱਥੇ ਇੱਕ ਸਾਲ ਤੱਕ ਉਸ ਕਲੀਸਿਆ ਵਿੱਚ ਰਹੇ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੂੰ ਯਿਸ਼ੂ ਬਾਰੇ ਸਿਖਾਇਆ, ਇਹ ਅੰਤਾਕਿਆ ਸ਼ਹਿਰ ਵਿੱਚ ਸੀ ਜਿੱਥੇ ਮਸੀਹ ਯਿਸ਼ੂ ਦੇ ਚੇਲਿਆਂ ਨੂੰ ਪਹਿਲਾਂ ਈਸਾਈ ਕਿਹਾ ਜਾਂਦਾ ਸੀ।

27ਜਦੋਂ ਬਰਨਬਾਸ ਅਤੇ ਸੌਲੁਸ ਅੰਤਾਕਿਆ ਵਿੱਚ ਸਨ, ਅਤੇ ਕੁਝ ਨਿਹਚਾਵਾਨ ਜੋ ਨਬੀ ਸਨ ਉਹ ਯੇਰੂਸ਼ਲੇਮ ਤੋਂ ਉੱਥੇ ਪਹੁੰਚੇ।

28ਉਨ੍ਹਾਂ ਵਿੱਚੋਂ ਇੱਕ, ਜਿਸ ਦਾ ਨਾਮ ਆਗਬੁਸ ਸੀ, ਖੜ੍ਹਾ ਹੋ ਗਿਆ ਅਤੇ ਆਤਮਾ ਦੁਆਰਾ ਭਵਿੱਖਬਾਣੀ ਕੀਤੀ ਕਿ ਪੂਰੇ ਸੰਸਾਰ ਵਿੱਚ ਇੱਕ ਭਿਆਨਕ ਕਾਲ ਪੈ ਜਾਵੇਗਾ ਜਿਹੜਾ ਰੋਮ ਦੇ ਪਾਤਸ਼ਾਹ ਕਲੌਦਿਯੁਸ ਦੇ ਰਾਜ ਦੌਰਾਨ ਹੋਇਆ ਸੀ।

29ਜਦੋਂ ਉੱਥੋਂ ਦੇ ਚੇਲਿਆਂ ਨੇ ਆਗਬੁਸ ਦੀ ਗੱਲ ਸੁਣੀ, ਤਾਂ ਹਰੇਕ ਨੇ ਆਪੋ-ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਰਾਵਾਂ ਅਤੇ ਭੈਣਾਂ ਦੀ ਮਦਦ ਕਰਨ ਲਈ ਫੈਸਲਾ ਕੀਤਾ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ।

30ਉਨ੍ਹਾਂ ਨੇ ਉਹ ਪੈਸੇ ਇਕੱਠੇ ਕੀਤੇ ਅਤੇ ਬਰਨਬਾਸ ਅਤੇ ਸੌਲੁਸ ਦੇ ਹੱਥੀਂ ਯੇਰੂਸ਼ਲੇਮ ਦੀ ਕਲੀਸਿਆ ਦੇ ਆਗੂਆਂ ਨੂੰ ਭੇਜ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.