ਰਸੂਲਾਂ 11

ਜਦੋਂ ਉੱਥੋਂ ਦੇ ਚੇਲਿਆਂ ਨੇ ਆਗਬੁਸ ਦੀ ਗੱਲ ਸੁਣੀ, ਤਾਂ ਹਰੇਕ ਨੇ ਆਪੋ-ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਰਾਵਾਂ ਅਤੇ ਭੈਣਾਂ ਦੀ ਮਦਦ ਕਰਨ ਲਈ ਫੈਸਲਾ ਕੀਤਾ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ।

Acts 11:29 (UKJV) Then the disciples, every man according to his ability, determined to send relief unto the brethren which dwelt in Judaea:

27ਜਦੋਂ ਬਰਨਬਾਸ ਅਤੇ ਸੌਲੁਸ ਅੰਤਾਕਿਆ ਵਿੱਚ ਸਨ, ਅਤੇ ਕੁਝ ਨਿਹਚਾਵਾਨ ਜੋ ਨਬੀ ਸਨ ਉਹ ਯੇਰੂਸ਼ਲੇਮ ਤੋਂ ਉੱਥੇ ਪਹੁੰਚੇ।

28ਉਨ੍ਹਾਂ ਵਿੱਚੋਂ ਇੱਕ, ਜਿਸ ਦਾ ਨਾਮ ਆਗਬੁਸ ਸੀ, ਖੜ੍ਹਾ ਹੋ ਗਿਆ ਅਤੇ ਆਤਮਾ ਦੁਆਰਾ ਭਵਿੱਖਬਾਣੀ ਕੀਤੀ ਕਿ ਪੂਰੇ ਸੰਸਾਰ ਵਿੱਚ ਇੱਕ ਭਿਆਨਕ ਕਾਲ ਪੈ ਜਾਵੇਗਾ ਜਿਹੜਾ ਰੋਮ ਦੇ ਪਾਤਸ਼ਾਹ ਕਲੌਦਿਯੁਸ ਦੇ ਰਾਜ ਦੌਰਾਨ ਹੋਇਆ ਸੀ।

29ਜਦੋਂ ਉੱਥੋਂ ਦੇ ਚੇਲਿਆਂ ਨੇ ਆਗਬੁਸ ਦੀ ਗੱਲ ਸੁਣੀ, ਤਾਂ ਹਰੇਕ ਨੇ ਆਪੋ-ਆਪਣੀ ਪਹੁੰਚ ਦੇ ਅਨੁਸਾਰ ਉਨ੍ਹਾਂ ਭਰਾਵਾਂ ਅਤੇ ਭੈਣਾਂ ਦੀ ਮਦਦ ਕਰਨ ਲਈ ਫੈਸਲਾ ਕੀਤਾ ਜਿਹੜੇ ਯਹੂਦਿਯਾ ਵਿੱਚ ਰਹਿੰਦੇ ਸਨ।

30ਉਨ੍ਹਾਂ ਨੇ ਉਹ ਪੈਸੇ ਇਕੱਠੇ ਕੀਤੇ ਅਤੇ ਬਰਨਬਾਸ ਅਤੇ ਸੌਲੁਸ ਦੇ ਹੱਥੀਂ ਯੇਰੂਸ਼ਲੇਮ ਦੀ ਕਲੀਸਿਆ ਦੇ ਆਗੂਆਂ ਨੂੰ ਭੇਜ ਦਿੱਤੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.