ਰਸੂਲਾਂ 12

ਉਸ ਸਮੇਂ ਰਾਜਾ ਹੇਰੋਦੇਸ ਅਗ੍ਰਿੱਪਾ ਨੇ ਯੇਰੂਸ਼ਲੇਮ ਵਿੱਚ ਕਲੀਸਿਆ ਦੇ ਕੁਝ ਵਿਸ਼ਵਾਸੀਆ ਨੂੰ ਸਤਾਉਣਾ ਸ਼ੁਰੂ ਕੀਤਾ।

Acts 12:1 (UKJV) Now about that time Herod the king stretched forth his hands to vex certain of the church.

1ਉਸ ਸਮੇਂ ਰਾਜਾ ਹੇਰੋਦੇਸ ਅਗ੍ਰਿੱਪਾ ਨੇ ਯੇਰੂਸ਼ਲੇਮ ਵਿੱਚ ਕਲੀਸਿਆ ਦੇ ਕੁਝ ਵਿਸ਼ਵਾਸੀਆ ਨੂੰ ਸਤਾਉਣਾ ਸ਼ੁਰੂ ਕੀਤਾ।

2ਉਸ ਨੇ ਯੋਹਨ ਦੇ ਛੋਟੇ ਭਰਾ ਯਾਕੋਬ ਨੂੰ ਤਲਵਾਰ ਨਾਲ ਮਰਵਾ ਦਿੱਤਾ।

3ਜਦੋਂ ਹੇਰੋਦੇਸ ਨੇ ਦੇਖਿਆ ਕਿ ਉਸ ਨੇ ਅਜਿਹਾ ਕਰਕੇ ਯਹੂਦੀ ਆਗੂਆਂ ਨੂੰ ਖੁਸ਼ ਕੀਤਾ ਹੈ, ਤਾਂ ਉਸ ਨੇ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਉਹ ਪਤਰਸ ਨੂੰ ਵੀ ਗ੍ਰਿਫ਼ਤਾਰ ਕਰ ਲਿਆਉਣ ਤਾਂ ਜੋ ਉਹ ਉਸ ਨੂੰ ਵੀ ਜਾਨੋਂ ਮਾਰ ਦੇਵੇ। ਇਹ ਤਿਉਹਾਰ ਦੇ ਸਮੇਂ ਹੋਇਆ ਜਦੋਂ ਯਹੂਦੀ ਲੋਕ ਬਿਨਾਂ ਖਮੀਰ ਤੋਂ ਰੋਟੀ ਖਾਧੇ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.