13ਜਦੋਂ ਪਤਰਸ ਨੇ ਬਾਹਰਲੇ ਦਰਵਾਜ਼ੇ ਤੇ ਦਸਤਕ ਦਿੱਤੀ, ਤਾਂ ਰੋਦੇ ਨਾਮ ਦੀ ਇੱਕ ਨੌਕਰ ਲੜਕੀ ਇਹ ਪਤਾ ਕਰਨ ਲਈ ਆਈ ਕਿ ਦਰਵਾਜ਼ੇ ਦੇ ਬਾਹਰ ਕੌਣ ਸੀ।
14ਅਤੇ ਪਤਰਸ ਦੀ ਆਵਾਜ਼ ਪਛਾਣ ਕੇ ਖੁਸ਼ੀ ਦੇ ਕਾਰਨ ਬੂਹਾ ਨਾ ਖੋਲ੍ਹਿਆ ਪਰ ਦੌੜ ਕੇ ਅੰਦਰ ਜਾ ਕੇ ਦੱਸਿਆ, “ਕਿ ਪਤਰਸ ਬਾਹਰਲੇ ਦਰਵਾਜ਼ੇ ਦੇ ਅੱਗੇ ਖੜ੍ਹਾ ਹੈ!”
15ਉਨ੍ਹਾਂ ਨੇ ਉਸ ਨੂੰ ਕਿਹਾ, “ਤੇਰੀ ਮੱਤ ਵੱਜ ਗਈ ਹੈ।” ਫਿਰ ਵੀ ਉਹ ਵਾਰ-ਵਾਰ ਉਸ ਗੱਲ ਤੇ ਜ਼ੋਰ ਦਿੰਦੀ ਰਹੀ ਕਿ ਉਹ ਪਤਰਸ ਹੈ, ਫਿਰ ਉਨ੍ਹਾਂ ਨੇ ਕਿਹਾ, “ਕਿ ਉਹ ਦਾ ਸਵਰਗਦੂਤ ਹੋ ਸਕਦਾ।”
16ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ ਅਤੇ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਸ ਨੂੰ ਵੇਖਿਆ ਤਾਂ ਉਹ ਹੈਰਾਨ ਰਹਿ ਗਏ।
17ਪਤਰਸ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਦੱਸਿਆ ਕਿ ਕਿਸ ਤਰੀਕੇ ਨਾਲ ਪ੍ਰਭੂ ਨੇ ਮੈਨੂੰ ਉਸ ਜੇਲ੍ਹ ਵਿੱਚੋਂ ਬਾਹਰ ਕੱਢ ਲਿਆਂਦਾ ਹੈ। ਉਸ ਨੇ ਕਿਹਾ, “ਕਿ ਯਾਕੋਬ ਅਤੇ ਹੋਰ ਭਾਈਬੰਦ ਵਿਸ਼ਵਾਸੀਆ ਨੂੰ ਵੀ ਇਸ ਬਾਰੇ ਦੱਸੋ,” ਅਤੇ ਫਿਰ ਉਹ ਕਿਸੇ ਹੋਰ ਜਗ੍ਹਾ ਚਲਾ ਗਿਆ।