20ਉਨ੍ਹਾਂ ਦਿਨਾਂ ਵਿੱਚ ਹੇਰੋਦੇਸ ਸੋਰ ਅਤੇ ਸਿਦੋਨ ਸ਼ਹਿਰ ਦੇ ਲੋਕਾਂ ਨਾਲ ਝਗੜਾ ਕਰ ਰਿਹਾ ਸੀ ਜਿਹੜੇ ਉਨ੍ਹਾਂ ਸ਼ਹਿਰਾਂ ਵਿੱਚ ਰਹਿੰਦੇ ਸਨ। ਤਦ ਉਹ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਰਾਜੇ ਦਾ ਭਰੋਸੇਯੋਗ ਨਿੱਜੀ ਨੌਕਰ ਬਲਾਸਤੁਸ ਦਾ ਸਮਰਥਨ ਪ੍ਰਾਪਤ ਕਰਨ ਤੋਂ ਬਾਅਦ, ਉਨ੍ਹਾਂ ਨੇ ਸ਼ਾਂਤੀ ਦੀ ਮੰਗ ਕੀਤੀ, ਕਿਉਂਕਿ ਉਹ ਆਪਣੀ ਭੋਜਨ ਦੀ ਪੂਰਤੀ ਲਈ ਰਾਜੇ ਦੇ ਦੇਸ਼ ਤੇ ਨਿਰਭਰ ਹੁੰਦੇ ਸਨ।
21ਨਿਰਧਾਰਤ ਦਿਨ ਉੱਤੇ, ਹੇਰੋਦੇਸ, ਆਪਣੇ ਸ਼ਾਹੀ ਕੱਪੜੇ ਪਾ ਕੇ, ਸਿੰਘਾਸਣ ਉੱਤੇ ਬੈਠ ਗਿਆ ਅਤੇ ਲੋਕਾਂ ਨੂੰ ਸੰਬੋਧਨ ਕਰਨ ਲੱਗਾ।
22ਲੋਕ ਉੱਚੀ ਰੌਲਾ ਪਾਉਂਦੇ ਰਹੇ, “ਇਹ ਕਿਸੇ ਦੇਵਤੇ ਦੀ ਆਵਾਜ਼ ਹੈ, ਕਿਸੇ ਮਨੁੱਖ ਦੀ ਨਹੀਂ।”
23ਉਸੇ ਸਮੇਂ, ਪ੍ਰਭੂ ਦੇ ਇੱਕ ਸਵਰਗਦੂਤ ਨੇ ਉਸ ਨੂੰ ਕੁਚਲ ਦਿੱਤਾ ਅਤੇ ਉਹ ਕੀੜੇ-ਮਕੌੜੇ ਖਾਣ ਲੱਗਾ ਅਤੇ ਮਰ ਗਿਆ ਕਿਉਂਕਿ ਹੇਰੋਦੇਸ ਨੇ ਪਰਮੇਸ਼ਵਰ ਦੀ ਵਡਿਆਈ ਨਹੀਂ ਕੀਤੀ ਸੀ।
24ਪਰ ਪਰਮੇਸ਼ਵਰ ਦਾ ਬਚਨ ਵਧਦਾ ਅਤੇ ਫੈਲਦਾ ਗਿਆ।