ਰਸੂਲਾਂ 13

ਹੁਣ ਪਰਮੇਸ਼ਵਰ ਦਾ ਹੱਥ ਤੇਰੇ ਖਿਲਾਫ਼ ਹੈ। ਕੁਝ ਸਮੇਂ ਲਈ ਤੂੰ ਅੰਨ੍ਹਾ ਹੋ ਜਾਵੇਗਾ, ਅਤੇ ਸੂਰਜ ਦੀ ਰੌਸ਼ਨੀ ਵੀ ਨਹੀਂ ਵੇਖ ਸਕੇਗਾ।” ਅਚਾਨਕ ਉਸ ਦੀਆ ਅੱਖਾਂ ਤੇ ਧੁੰਦਲਾਪਨ ਅਤੇ ਹਨੇਰਾ ਆ ਗਿਆ, ਅਤੇ ਉਹ ਭੜਕ ਉੱਠਿਆ, ਅਤੇ ਉਹ ਅੰਨ੍ਹੇ ਲੋਕ ਵਾਂਗ ਟੋਲਦਾ ਸੀ, ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ।

Acts 13:11 (UKJV) And now, behold, the hand of the Lord is upon you, and you shall be blind, not seeing the sun for a season. And immediately there fell on him a mist and a darkness; and he went about seeking some to lead him by the hand.

9ਤਦ ਸੌਲੁਸ, ਜਿਸ ਨੂੰ ਪੌਲੁਸ ਵੀ ਕਿਹਾ ਜਾਂਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਉਸ ਨੇ ਜਾਦੂਗਰ ਵੱਲ ਸਿੱਧਾ ਵੇਖਿਆ ਅਤੇ ਕਿਹਾ,

10“ਤੂੰ ਦੁਸ਼ਟ ਦਾ ਬੱਚਾ ਹੈ ਅਤੇ ਤੂੰ ਉਸ ਹਰ ਚੰਗੀ ਚੀਜ਼ ਦਾ ਵਿਰੋਧ ਕਰਦਾ ਹੈ! ਤੂੰ ਹਮੇਸ਼ਾ ਲੋਕਾਂ ਨਾਲ ਝੂਠ ਬੋਲਦਾ ਅਤੇ ਬਹੁਤਿਆਂ ਦਾ ਮਾੜਾ ਕਰਦਾ। ਕੀ ਤੂੰ ਪ੍ਰਭੂ ਦੀ ਸੱਚਾਈ ਨੂੰ ਬਦਲਣਾ ਅਤੇ ਉਸ ਦੀ ਸੱਚਾਈ ਬਾਰੇ ਝੂਠ ਬੋਲਣਾ ਕਦੋਂ ਬੰਦ ਕਰੇਗਾ?

11ਹੁਣ ਪਰਮੇਸ਼ਵਰ ਦਾ ਹੱਥ ਤੇਰੇ ਖਿਲਾਫ਼ ਹੈ। ਕੁਝ ਸਮੇਂ ਲਈ ਤੂੰ ਅੰਨ੍ਹਾ ਹੋ ਜਾਵੇਗਾ, ਅਤੇ ਸੂਰਜ ਦੀ ਰੌਸ਼ਨੀ ਵੀ ਨਹੀਂ ਵੇਖ ਸਕੇਗਾ।” ਅਚਾਨਕ ਉਸ ਦੀਆ ਅੱਖਾਂ ਤੇ ਧੁੰਦਲਾਪਨ ਅਤੇ ਹਨੇਰਾ ਆ ਗਿਆ, ਅਤੇ ਉਹ ਭੜਕ ਉੱਠਿਆ, ਅਤੇ ਉਹ ਅੰਨ੍ਹੇ ਲੋਕ ਵਾਂਗ ਟੋਲਦਾ ਸੀ, ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ।

12ਜਦੋਂ ਹਾਕਮ ਨੇ ਵੇਖਿਆ ਕਿ ਐਲਿਮਾਸ ਨਾਲ ਕੀ ਹੋਇਆ, ਤਾਂ ਉਸ ਨੇ ਵਿਸ਼ਵਾਸ ਕੀਤਾ, ਤਾਂ ਉਹ ਪ੍ਰਭੂ ਦੇ ਬਾਰੇ ਬਚਨ ਸੁਣ ਕੇ ਹੈਰਾਨ ਰਹਿ ਗਿਆ।

13ਪਾਫ਼ੁਸ ਤੋਂ, ਪੌਲੁਸ ਅਤੇ ਉਸ ਦੇ ਸਾਥੀ ਪੈਮਫੀਲੀਆ ਪ੍ਰਾਂਤ ਦੇ ਪਰਗਾ ਸ਼ਹਿਰ ਲਈ ਰਵਾਨਾ ਹੋਏ, ਜਿੱਥੇ ਯੋਹਨ ਮਰਕੁਸ ਉਨ੍ਹਾਂ ਨੂੰ ਛੱਡ ਕੇ ਯੇਰੂਸ਼ਲੇਮ ਵਿੱਚ ਆਪਣੇ ਘਰ ਵਾਪਸ ਚਲਾ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.