7ਉਹ ਅਕਸਰ ਟਾਪੂ ਦੇ ਹਾਕਮ ਸਰਗੀਅਸ ਪੌਲੁਸ ਦੇ ਸੰਗ ਜਾਂਦਾ ਸੀ, ਜੋ ਇੱਕ ਬੁੱਧੀਮਾਨ ਆਦਮੀ ਸੀ। ਰਾਜਪਾਲ ਨੇ ਬਰਨਬਾਸ ਅਤੇ ਸੌਲੁਸ ਨੂੰ ਉਸ ਕੋਲ ਆਉਣ ਲਈ ਸੁਨੇਹਾ ਭੇਜਿਆ, ਕਿਉਂਕਿ ਉਹ ਪਰਮੇਸ਼ਵਰ ਦਾ ਬਚਨ ਸੁਣਨਾ ਚਾਹੁੰਦਾ ਸੀ।
8ਪਰ ਐਲਿਮਾਸ ਜਾਦੂਗਰ (ਇਸ ਲਈ ਉਸ ਦੇ ਨਾਮ ਦਾ ਅਰਥ ਜਾਦੂਗਰ ਹੈ) ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਬਾਰ-ਬਾਰ ਹਾਕਮ ਨੂੰ ਵਿਸ਼ਵਾਸ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ।
9ਤਦ ਸੌਲੁਸ, ਜਿਸ ਨੂੰ ਪੌਲੁਸ ਵੀ ਕਿਹਾ ਜਾਂਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਉਸ ਨੇ ਜਾਦੂਗਰ ਵੱਲ ਸਿੱਧਾ ਵੇਖਿਆ ਅਤੇ ਕਿਹਾ,
10“ਤੂੰ ਦੁਸ਼ਟ ਦਾ ਬੱਚਾ ਹੈ ਅਤੇ ਤੂੰ ਉਸ ਹਰ ਚੰਗੀ ਚੀਜ਼ ਦਾ ਵਿਰੋਧ ਕਰਦਾ ਹੈ! ਤੂੰ ਹਮੇਸ਼ਾ ਲੋਕਾਂ ਨਾਲ ਝੂਠ ਬੋਲਦਾ ਅਤੇ ਬਹੁਤਿਆਂ ਦਾ ਮਾੜਾ ਕਰਦਾ। ਕੀ ਤੂੰ ਪ੍ਰਭੂ ਦੀ ਸੱਚਾਈ ਨੂੰ ਬਦਲਣਾ ਅਤੇ ਉਸ ਦੀ ਸੱਚਾਈ ਬਾਰੇ ਝੂਠ ਬੋਲਣਾ ਕਦੋਂ ਬੰਦ ਕਰੇਗਾ?
11ਹੁਣ ਪਰਮੇਸ਼ਵਰ ਦਾ ਹੱਥ ਤੇਰੇ ਖਿਲਾਫ਼ ਹੈ। ਕੁਝ ਸਮੇਂ ਲਈ ਤੂੰ ਅੰਨ੍ਹਾ ਹੋ ਜਾਵੇਗਾ, ਅਤੇ ਸੂਰਜ ਦੀ ਰੌਸ਼ਨੀ ਵੀ ਨਹੀਂ ਵੇਖ ਸਕੇਗਾ।” ਅਚਾਨਕ ਉਸ ਦੀਆ ਅੱਖਾਂ ਤੇ ਧੁੰਦਲਾਪਨ ਅਤੇ ਹਨੇਰਾ ਆ ਗਿਆ, ਅਤੇ ਉਹ ਭੜਕ ਉੱਠਿਆ, ਅਤੇ ਉਹ ਅੰਨ੍ਹੇ ਲੋਕ ਵਾਂਗ ਟੋਲਦਾ ਸੀ, ਕਿ ਕੋਈ ਹੱਥ ਫੜ੍ਹ ਕੇ ਮੈਨੂੰ ਲੈ ਚੱਲੇ।