5ਅਤੇ ਜਦੋਂ ਉਹ ਸਲਾਮੀਜ਼ ਸ਼ਹਿਰ ਵਿੱਚ ਪਹੁੰਚੇ, ਉੱਥੇ ਉਨ੍ਹਾਂ ਨੇ ਯਹੂਦੀ ਪ੍ਰਾਰਥਨਾ ਸਥਾਨਾਂ ਵਿੱਚ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕੀਤਾ। ਯੋਹਨ ਮਰਕੁਸ ਉਨ੍ਹਾਂ ਦੇ ਨਾਲ ਗਿਆ ਅਤੇ ਉਨ੍ਹਾਂ ਦੀ ਮਦਦ ਕਰ ਰਿਹਾ ਸੀ।
6ਉਹ ਪੂਰੇ ਟਾਪੂ ਵਿੱਚੋਂ ਲੰਘੇ ਜਦ ਤੱਕ ਉਹ ਪਾਫ਼ੁਸ ਸ਼ਹਿਰ ਨਾ ਆਏ। ਉੱਥੇ ਉਨ੍ਹਾਂ ਨੂੰ ਇੱਕ ਯਹੂਦੀ ਜਾਦੂ-ਟੂਣਾ ਕਰਨ ਵਾਲਾ ਅਤੇ ਝੂਠਾ ਨਬੀ ਮਿਲਿਆਂ ਜਿਸ ਦਾ ਨਾਮ ਬਾਰ-ਯਿਸ਼ੂ ਸੀ,
7ਉਹ ਅਕਸਰ ਟਾਪੂ ਦੇ ਹਾਕਮ ਸਰਗੀਅਸ ਪੌਲੁਸ ਦੇ ਸੰਗ ਜਾਂਦਾ ਸੀ, ਜੋ ਇੱਕ ਬੁੱਧੀਮਾਨ ਆਦਮੀ ਸੀ। ਰਾਜਪਾਲ ਨੇ ਬਰਨਬਾਸ ਅਤੇ ਸੌਲੁਸ ਨੂੰ ਉਸ ਕੋਲ ਆਉਣ ਲਈ ਸੁਨੇਹਾ ਭੇਜਿਆ, ਕਿਉਂਕਿ ਉਹ ਪਰਮੇਸ਼ਵਰ ਦਾ ਬਚਨ ਸੁਣਨਾ ਚਾਹੁੰਦਾ ਸੀ।
8ਪਰ ਐਲਿਮਾਸ ਜਾਦੂਗਰ (ਇਸ ਲਈ ਉਸ ਦੇ ਨਾਮ ਦਾ ਅਰਥ ਜਾਦੂਗਰ ਹੈ) ਨੇ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਬਾਰ-ਬਾਰ ਹਾਕਮ ਨੂੰ ਵਿਸ਼ਵਾਸ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ।
9ਤਦ ਸੌਲੁਸ, ਜਿਸ ਨੂੰ ਪੌਲੁਸ ਵੀ ਕਿਹਾ ਜਾਂਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ, ਉਸ ਨੇ ਜਾਦੂਗਰ ਵੱਲ ਸਿੱਧਾ ਵੇਖਿਆ ਅਤੇ ਕਿਹਾ,