15ਬਿਵਸਥਾ ਅਤੇ ਨਬੀਆਂ ਦੀ ਲਿਖਤ ਪੜ੍ਹਨ ਤੋਂ ਬਾਅਦ, ਹੈਕਲ ਦੇ ਆਗੂਆਂ ਨੇ ਉਨ੍ਹਾਂ ਨੂੰ ਇੱਕ ਸੁਨੇਹਾ ਭੇਜਿਆ, “ਭਾਈਉ, ਅਗਰ ਤੁਹਾਡੇ ਕੋਲ ਲੋਕਾਂ ਲਈ ਕੋਈ ਉਪਦੇਸ਼ ਹੈ, ਤਾਂ ਕਿਰਪਾ ਕਰਕੇ ਸੁਣਾਓ।”
16ਪੌਲੁਸ ਨੇ ਖੜੇ ਹੋ ਕੇ, ਆਪਣੇ ਹੱਥ ਨਾਲ ਇਸ਼ਾਰਾ ਕੀਤਾ ਅਤੇ ਕਿਹਾ: “ਹੇ ਇਸਰਾਏਲੀਓ ਅਤੇ ਤੁਸੀਂ ਗ਼ੈਰ-ਯਹੂਦੀਓ ਜੋ ਪਰਮੇਸ਼ਵਰ ਦੀ ਬੰਦਗੀ ਕਰਦੇ ਹੋ, ਮੇਰੀ ਗੱਲ ਸੁਣੋ!”
17ਇਸਰਾਏਲ ਦੇ ਲੋਕਾਂ ਦੇ ਪਰਮੇਸ਼ਵਰ ਨੇ ਸਾਡੇ ਪੂਰਵਜਾਂ ਨੂੰ ਚੁਣਿਆ; ਉਸ ਨੇ ਮਿਸਰ ਵਿੱਚ ਰਹਿਣ ਦੇ ਦੌਰਾਨ ਲੋਕਾਂ ਨੂੰ ਖੁਸ਼ਹਾਲ ਬਣਾਇਆ; ਉਸ ਨੇ ਆਪਣੀ ਸ਼ਕਤੀ ਨਾਲ ਉਨ੍ਹਾਂ ਨੂੰ ਉਸੇ ਦੇਸ਼ ਵਿੱਚੋਂ ਬਾਹਰ ਕੱਢ ਲਿਆਂਦਾ;
18ਮੋਸ਼ੇਹ ਨੇ ਚਾਲੀ ਸਾਲਾਂ ਤੱਕ ਉਜਾੜ ਵਿੱਚ ਉਨ੍ਹਾਂ ਦੇ ਚਾਲ-ਚਲਣ ਨੂੰ ਸਹਿਣ ਕੀਤਾ;
19ਅਤੇ ਉਸ ਨੇ ਕਨਾਨ ਦੇਸ ਦੇ ਸੱਤ ਕੌਮਾਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਆਪਣੇ ਲੋਕਾਂ ਨੂੰ ਵਿਰਾਸਤ ਵਿੱਚ ਦੇ ਦਿੱਤੀ।