ਰਸੂਲਾਂ 13

ਇੱਕ ਦਿਨ ਜਦੋਂ ਉਹ ਪ੍ਰਭੂ ਦੀ ਬੰਦਗੀ ਵਰਤ ਰੱਖ ਕਰ ਰਹੇ ਸਨ, ਤਾਂ ਪਵਿੱਤਰ ਆਤਮਾ ਨੇ ਕਿਹਾ, “ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਵੱਖਰਾ ਕਰੋ ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।”

Acts 13:2 (UKJV) As they ministered to the Lord, and fasted, the Holy Spirit said, Separate me Barnabas and Saul for the work unto which I have called them.

1ਅੰਤਾਕਿਆ ਸ਼ਹਿਰ ਦੀ ਕਲੀਸਿਆ ਦੇ ਲੋਕਾਂ ਵਿੱਚ ਨਬੀ ਅਤੇ ਉਪਦੇਸ਼ਕ ਸਨ: ਜਿਵੇਂ ਬਰਨਬਾਸ, ਸ਼ਿਮਓਨ ਜਿਸ ਨੂੰ ਨੀਗਰ ਵੀ ਕਿਹਾ ਜਾਂਦਾ ਹੈ, ਲੂਕਿਯੁਸ ਕੁਰੇਨੀਆਂ ਦਾ ਇੱਕ ਮਨੁੱਖ, ਮਨਏਨ (ਜਿਸ ਦਾ ਰਾਜਾ ਹੇਰੋਦੇਸ ਦੇ ਨਾਲ ਪਾਲਣ-ਪੋਸ਼ਣ ਹੋਇਆਂ ਸੀ) ਅਤੇ ਸੌਲੁਸ।

2ਇੱਕ ਦਿਨ ਜਦੋਂ ਉਹ ਪ੍ਰਭੂ ਦੀ ਬੰਦਗੀ ਵਰਤ ਰੱਖ ਕਰ ਰਹੇ ਸਨ, ਤਾਂ ਪਵਿੱਤਰ ਆਤਮਾ ਨੇ ਕਿਹਾ, “ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਵੱਖਰਾ ਕਰੋ ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।”

3ਇਸ ਲਈ ਜਦੋਂ ਉਨ੍ਹਾਂ ਨੇ ਵਰਤ ਰੱਖਿਆ ਅਤੇ ਪ੍ਰਾਰਥਨਾ ਕੀਤੀ, ਤਾਂ ਫਿਰ ਬਰਨਬਾਸ ਅਤੇ ਸੌਲੁਸ ਨੇ ਆਪਣੇ ਹੱਥ ਉਨ੍ਹਾਂ ਤੇ ਰੱਖੇ ਅਤੇ ਉਨ੍ਹਾਂ ਨੂੰ ਭੇਜ ਦਿੱਤਾ।

4ਉਹ ਦੋਨੋਂ, ਪਵਿੱਤਰ ਆਤਮਾ ਦੀ ਅਗਵਾਈ ਹੇਠ, ਸਿਲੂਸੀਆ ਸ਼ਹਿਰ ਗਏ ਅਤੇ ਉੱਥੋਂ ਉਹ ਸਾਈਪ੍ਰਸ ਵੱਲ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.