2ਇੱਕ ਦਿਨ ਜਦੋਂ ਉਹ ਪ੍ਰਭੂ ਦੀ ਬੰਦਗੀ ਵਰਤ ਰੱਖ ਕਰ ਰਹੇ ਸਨ, ਤਾਂ ਪਵਿੱਤਰ ਆਤਮਾ ਨੇ ਕਿਹਾ, “ਕਿ ਮੇਰੇ ਲਈ ਬਰਨਬਾਸ ਅਤੇ ਸੌਲੁਸ ਨੂੰ ਉਸ ਕੰਮ ਲਈ ਵੱਖਰਾ ਕਰੋ ਜਿਸ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।”
3ਇਸ ਲਈ ਜਦੋਂ ਉਨ੍ਹਾਂ ਨੇ ਵਰਤ ਰੱਖਿਆ ਅਤੇ ਪ੍ਰਾਰਥਨਾ ਕੀਤੀ, ਤਾਂ ਫਿਰ ਬਰਨਬਾਸ ਅਤੇ ਸੌਲੁਸ ਨੇ ਆਪਣੇ ਹੱਥ ਉਨ੍ਹਾਂ ਤੇ ਰੱਖੇ ਅਤੇ ਉਨ੍ਹਾਂ ਨੂੰ ਭੇਜ ਦਿੱਤਾ।
4ਉਹ ਦੋਨੋਂ, ਪਵਿੱਤਰ ਆਤਮਾ ਦੀ ਅਗਵਾਈ ਹੇਠ, ਸਿਲੂਸੀਆ ਸ਼ਹਿਰ ਗਏ ਅਤੇ ਉੱਥੋਂ ਉਹ ਸਾਈਪ੍ਰਸ ਵੱਲ ਚਲੇ ਗਏ।
5ਅਤੇ ਜਦੋਂ ਉਹ ਸਲਾਮੀਜ਼ ਸ਼ਹਿਰ ਵਿੱਚ ਪਹੁੰਚੇ, ਉੱਥੇ ਉਨ੍ਹਾਂ ਨੇ ਯਹੂਦੀ ਪ੍ਰਾਰਥਨਾ ਸਥਾਨਾਂ ਵਿੱਚ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕੀਤਾ। ਯੋਹਨ ਮਰਕੁਸ ਉਨ੍ਹਾਂ ਦੇ ਨਾਲ ਗਿਆ ਅਤੇ ਉਨ੍ਹਾਂ ਦੀ ਮਦਦ ਕਰ ਰਿਹਾ ਸੀ।
6ਉਹ ਪੂਰੇ ਟਾਪੂ ਵਿੱਚੋਂ ਲੰਘੇ ਜਦ ਤੱਕ ਉਹ ਪਾਫ਼ੁਸ ਸ਼ਹਿਰ ਨਾ ਆਏ। ਉੱਥੇ ਉਨ੍ਹਾਂ ਨੂੰ ਇੱਕ ਯਹੂਦੀ ਜਾਦੂ-ਟੂਣਾ ਕਰਨ ਵਾਲਾ ਅਤੇ ਝੂਠਾ ਨਬੀ ਮਿਲਿਆਂ ਜਿਸ ਦਾ ਨਾਮ ਬਾਰ-ਯਿਸ਼ੂ ਸੀ,