23“ਇਸ ਮਨੁੱਖ ਦੇ ਵੰਸ਼ ਵਿੱਚੋਂ ਪਰਮੇਸ਼ਵਰ ਨੇ ਇਸਰਾਏਲ ਲਈ ਇੱਕ ਮੁਕਤੀਦਾਤਾ ਯਿਸ਼ੂ ਭੇਜਿਆ, ਜਿਵੇਂ ਉਸ ਨੇ ਵਾਇਦਾ ਕੀਤਾ ਸੀ।
24ਯਿਸ਼ੂ ਦੇ ਆਉਣ ਤੋਂ ਪਹਿਲਾਂ, ਯੋਹਨ ਨੇ ਤੋਬਾ ਦਾ ਪ੍ਰਚਾਰ ਕੀਤਾ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ।
25ਜਦੋਂ ਯੋਹਨ ਆਪਣਾ ਕੰਮ ਪੂਰਾ ਕਰ ਰਿਹਾ ਸੀ, ਉਸ ਨੇ ਲੋਕਾਂ ਨੂੰ ਕਿਹਾ: ‘ਤੁਸੀਂ ਕੀ ਮੰਨਦੇ ਹੋ ਕਿ ਮੈਂ ਕੌਣ ਹਾਂ? ਮੈਂ ਉਹ ਨਹੀਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਪਰ ਮੇਰੇ ਤੋਂ ਬਾਅਦ ਇੱਕ ਅਜਿਹਾ ਆ ਰਿਹਾ ਹੈ ਮੈਂ ਤਾਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।’
26“ਹੇ ਭਾਈਓ ਅਬਰਾਹਾਮ ਦੀ ਅੰਸ ਦੇ ਪੁੱਤਰੋ ਅਤੇ ਤੁਸੀਂ ਵੀ ਗ਼ੈਰ-ਯਹੂਦੀ ਜਿਹੜੇ ਪਰਮੇਸ਼ਵਰ ਦਾ ਡਰ ਮੰਨਦੇ ਹੋ, ਸਾਡੇ ਕੋਲ ਇਹ ਮੁਕਤੀ ਦਾ ਸੰਦੇਸ਼ ਭੇਜਿਆ ਗਿਆ ਹੈ।
27ਯੇਰੂਸ਼ਲੇਮ ਦੇ ਲੋਕਾਂ ਅਤੇ ਉਨ੍ਹਾਂ ਦੇ ਸ਼ਾਸਕਾਂ ਨੇ ਯਿਸ਼ੂ ਨੂੰ ਨਹੀਂ ਪਛਾਣਿਆ, ਫਿਰ ਵੀ ਉਸ ਦੀ ਨਿੰਦਾ ਕਰਦਿਆਂ ਉਨ੍ਹਾਂ ਨਬੀਆਂ ਦੇ ਬਚਨਾ ਨੂੰ ਪੂਰਾ ਕਰਦੇ ਜੋ ਹਰ ਸਬਤ ਦੇ ਦਿਨ ਪੜ੍ਹੇ ਜਾਂਦੇ ਹਨ।