ਰਸੂਲਾਂ 14

ਫਿਰ ਵੀ ਪਰਮੇਸ਼ਵਰ ਨੇ ਆਪਣੇ ਆਪ ਨੂੰ ਬਿਨਾਂ ਕਿਸੇ ਗਵਾਹੀ ਦੇ ਨਹੀਂ ਛੱਡਿਆ: ਉਸ ਨੇ ਤੁਹਾਨੂੰ ਅਕਾਸ਼ ਤੋਂ ਬਾਰਸ਼ ਅਤੇ ਹਰ ਮੌਸਮ ਵਿੱਚ ਫਸਲਾਂ ਦੇ ਕੇ ਦਯਾ ਕੀਤੀ ਹੈ; ਉਹ ਤੁਹਾਨੂੰ ਬਹੁਤ ਸਾਰਾ ਭੋਜਨ ਦਿੰਦਾ ਹੈ ਅਤੇ ਤੁਹਾਡੇ ਦਿਲਾਂ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ।”

Acts 14:17 (UKJV) Nevertheless he left not himself without witness, in that he did good, and gave us rain from heaven, and fruitful seasons, filling our hearts with food and gladness.

15“ਦੋਸਤੋ, ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਅਸੀਂ ਵੀ ਕੇਵਲ ਤੁਹਾਡੇ ਵਾਂਗ ਮਨੁੱਖ ਹਾਂ। ਅਸੀਂ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਲੈ ਕੇ ਆਏ ਹਾਂ, ਤੁਹਾਨੂੰ ਇਹ ਵਿਅਰਥ ਚੀਜ਼ਾਂ ਤੋਂ ਜੀਉਂਦੇ ਪਰਮੇਸ਼ਵਰ ਵੱਲ ਮੁੜ੍ਹਨ ਲਈ ਆਖ ਰਹੇ ਹਾਂ, ਜਿਸ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਜੋ ਕੁਝ ਉਨ੍ਹਾਂ ਦੇ ਵਿੱਚ ਹੈ ਬਣਾਇਆ।

16ਪਿਛਲੇ ਸਮਿਆਂ ਵਿੱਚ, ਉਸ ਨੇ ਸਾਰੀਆਂ ਕੌਮਾਂ ਨੂੰ ਆਪੋ-ਆਪਣੇ ਮਰਜ਼ੀ ਦੇ ਰਾਹ ਤੇ ਚੱਲਣ ਦਿੱਤਾ।

17ਫਿਰ ਵੀ ਪਰਮੇਸ਼ਵਰ ਨੇ ਆਪਣੇ ਆਪ ਨੂੰ ਬਿਨਾਂ ਕਿਸੇ ਗਵਾਹੀ ਦੇ ਨਹੀਂ ਛੱਡਿਆ: ਉਸ ਨੇ ਤੁਹਾਨੂੰ ਅਕਾਸ਼ ਤੋਂ ਬਾਰਸ਼ ਅਤੇ ਹਰ ਮੌਸਮ ਵਿੱਚ ਫਸਲਾਂ ਦੇ ਕੇ ਦਯਾ ਕੀਤੀ ਹੈ; ਉਹ ਤੁਹਾਨੂੰ ਬਹੁਤ ਸਾਰਾ ਭੋਜਨ ਦਿੰਦਾ ਹੈ ਅਤੇ ਤੁਹਾਡੇ ਦਿਲਾਂ ਨੂੰ ਖੁਸ਼ੀ ਨਾਲ ਭਰ ਦਿੰਦਾ ਹੈ।”

18ਇਨ੍ਹਾਂ ਸ਼ਬਦਾਂ ਦੇ ਨਾਲ ਵੀ ਭੀੜ ਨੂੰ ਬਲੀ ਚੜ੍ਹਾਉਣ ਤੋਂ ਰੋਕਣ ਵਿੱਚ ਉਨ੍ਹਾਂ ਨੂੰ ਮੁਸ਼ਕਲ ਆਈ।

19ਫਿਰ ਕੁਝ ਯਹੂਦੀ ਅੰਤਾਕਿਆ ਅਤੇ ਇਕੋਨਿਯਮ ਤੋਂ ਆਏ ਅਤੇ ਉਨ੍ਹਾਂ ਨੇ ਭੀੜ ਨੂੰ ਆਪਣੇ ਵੱਲ ਕਰ ਕੇ ਪੌਲੁਸ ਨੂੰ ਪੱਥਰ ਮਾਰੇ ਅਤੇ ਉਸ ਨੂੰ ਸ਼ਹਿਰੋਂ ਬਾਹਰ ਘਸੀਟ ਕੇ ਲੈ ਆਏ, ਤੇ ਸੋਚਿਆ ਕਿ ਉਹ ਮਰ ਗਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.