1ਇਕੋਨਿਯਮ ਸ਼ਹਿਰ ਵਿਖੇ ਪੌਲੁਸ ਅਤੇ ਬਰਨਬਾਸ ਹਮੇਸ਼ਾ ਦੀ ਤਰ੍ਹਾਂ ਯਹੂਦੀਆਂ ਦੇ ਪ੍ਰਾਰਥਨਾ ਸਥਾਨਾਂ ਵਿੱਚ ਗਏ। ਉੱਥੇ ਉਹ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਬੋਲੇ ਕਿ ਬਹੁਤ ਸਾਰੇ ਯਹੂਦੀ ਅਤੇ ਯੂਨਾਨੀਆਂ ਨੇ ਵਿਸ਼ਵਾਸ ਕੀਤਾ।
2ਪਰ ਜਿਨ੍ਹਾਂ ਯਹੂਦੀਆਂ ਨੇ ਵਿਸ਼ਵਾਸ ਕਰਨ ਤੋਂ ਇਨਕਾਰ ਕਰ ਦਿੱਤਾ ਉਨ੍ਹਾਂ ਨੇ ਹੋਰ ਗ਼ੈਰ-ਯਹੂਦੀਆਂ ਨੂੰ ਭੜਕਾਇਆ ਅਤੇ ਉਨ੍ਹਾਂ ਨੇ ਭਰਾਵਾਂ ਦੇ ਮਨਾਂ ਵਿਰੁੱਧ ਜ਼ਹਿਰ ਘੋਲਿਆ।
3ਇਸ ਲਈ ਪੌਲੁਸ ਅਤੇ ਬਰਨਬਾਸ ਨੇ ਉੱਥੇ ਕਾਫ਼ੀ ਸਮਾਂ ਬਿਤਾਇਆ, ਪ੍ਰਭੂ ਲਈ ਦਲੇਰੀ ਨਾਲ ਬੋਲਦੇ ਰਹੇ, ਅਤੇ ਉਹ ਉਨ੍ਹਾਂ ਦੇ ਹੱਥੀਂ ਨਿਸ਼ਾਨ ਅਤੇ ਅਚਰਜ਼ ਕੰਮ ਵਿਖਾ ਕੇ ਆਪਣੀ ਕਿਰਪਾ ਦੇ ਬਚਨ ਉੱਤੇ ਗਵਾਹੀ ਦਿੰਦਾ ਰਿਹਾ।
4ਸ਼ਹਿਰ ਦੇ ਲੋਕਾਂ ਵਿੱਚ ਫੁੱਟ ਪੈ ਗਈ; ਕੁਝ ਲੋਕ ਯਹੂਦੀਆਂ ਦਾ ਸਾਥ ਦਿੰਦੇ ਸਨ, ਅਤੇ ਕੁਝ ਲੋਕ ਰਸੂਲਾਂ ਦੇ ਨਾਲ ਸਨ।