ਰਸੂਲਾਂ 15

ਪਰਮੇਸ਼ਵਰ ਕਹਿੰਦਾ ਹੈ, “ਇਹ ਤੋਂ ਪਿੱਛੋਂ ਮੈਂ ਮੁੜ ਆਵਾਂਗਾ ਅਤੇ ਦਾਵੀਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ। ਅਤੇ ਉਸ ਦੇ ਖੰਡਰਾਂ ਨੂੰ ਮੈਂ ਦੁਬਾਰਾ ਬਣਾਵਾਂਗਾ, ਅਤੇ ਮੈਂ ਉਸ ਨੂੰ ਫਿਰ ਬਹਾਲ ਕਰਾਂਗਾ,

Acts 15:16 (UKJV) After this I will return, and will build again the tabernacle of David, which is fallen down; and I will build again the ruins thereof, and I will set it up:

14ਸ਼ਿਮਓਨ ਪਤਰਸ ਨੇ ਸਾਨੂੰ ਦੱਸਿਆ ਹੈ ਕਿ ਕਿਵੇਂ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਗ਼ੈਰ-ਯਹੂਦੀਆਂ ਉੱਤੇ ਨਿਗਾਹ ਕੀਤੀ ਤਾਂ ਜੋ ਉਨ੍ਹਾਂ ਵਿੱਚੋਂ ਇੱਕ ਪਰਜਾ ਆਪਣੇ ਨਾਮ ਦੇ ਲਈ ਚੁਣੇ।

15ਅਤੇ ਨਬੀਆਂ ਦੇ ਬਚਨ ਇਸ ਨਾਲ ਮਿਲਦੇ ਹਨ,” ਜਿਵੇਂ ਲਿਖਿਆ ਹੈ:

16ਪਰਮੇਸ਼ਵਰ ਕਹਿੰਦਾ ਹੈ, “ਇਹ ਤੋਂ ਪਿੱਛੋਂ ਮੈਂ ਮੁੜ ਆਵਾਂਗਾ ਅਤੇ ਦਾਵੀਦ ਦੇ ਡਿੱਗੇ ਹੋਏ ਡੇਰੇ ਨੂੰ ਬਣਾਵਾਂਗਾ। ਅਤੇ ਉਸ ਦੇ ਖੰਡਰਾਂ ਨੂੰ ਮੈਂ ਦੁਬਾਰਾ ਬਣਾਵਾਂਗਾ, ਅਤੇ ਮੈਂ ਉਸ ਨੂੰ ਫਿਰ ਬਹਾਲ ਕਰਾਂਗਾ,

17ਤਾਂ ਜੋ ਬਾਕੀ ਸਾਰੇ ਲੋਕ ਪ੍ਰਭੂ ਨੂੰ ਪੁਕਾਰਦੇ ਹਨ, ਇੱਥੋਂ ਤੱਕ ਸਾਰੇ ਗ਼ੈਰ-ਯਹੂਦੀ ਜੋ ਮੇਰੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ, ਪ੍ਰਭੂ ਆਖਦਾ ਹੈ, ਜੋ ਇਹ ਗੱਲਾਂ ਪੂਰਾ ਕਰਦਾ ਹੈ।”

18ਦੁਨੀਆਂ ਦੇ ਮੁੱਢ ਤੋਂ ਹੀ ਇਹ ਗੱਲਾਂ ਪਰਗਟ ਕਰਦਾ ਆਇਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.