ਰਸੂਲਾਂ 15

ਇਸ ਲਈ ਅਸੀਂ ਕੁਝ ਬੰਦਿਆਂ ਨੂੰ ਚੁਣ ਕੇ ਉਨ੍ਹਾਂ ਨੂੰ ਆਪਣੇ ਪਿਆਰੇ ਮਿੱਤਰ ਬਰਨਬਾਸ ਅਤੇ ਪੌਲੁਸ ਨਾਲ ਤੁਹਾਡੇ ਕੋਲ ਭੇਜਣ ਲਈ ਸਹਿਮਤ ਹੋਏ,

Acts 15:25 (UKJV) It seemed good unto us, being assembled with one accord, to send chosen men unto you with our beloved Barnabas and Paul,

23ਅਤੇ ਉਨ੍ਹਾਂ ਦੇ ਹੱਥ ਇਹ ਪੱਤਰ ਲਿਖ ਭੇਜਿਆ: ਰਸੂਲਾਂ, ਬਜ਼ੁਰਗਾਂ, ਅਤੇ ਤੁਹਾਡੇ ਭਰਾਵਾਂ ਵਲੋਂ, ਅੰਤਾਕਿਆ ਦੇ ਗ਼ੈਰ-ਯਹੂਦੀ ਵਿਸ਼ਵਾਸ ਕਰਨ ਵਾਲਿਆਂ ਲਈ, ਸੀਰੀਆ ਅਤੇ ਕਿਲਕਿਆ ਵਿਸ਼ਵਾਸੀਆਂ ਨੂੰ: ਨਮਸਕਾਰ।

24ਜਦੋਂ ਅਸੀਂ ਸੁਣਿਆ ਜੋ ਕਈ ਸਾਡੇ ਵਿੱਚੋਂ ਨਿੱਕਲੇ ਜਿਨ੍ਹਾਂ ਤੁਹਾਡੇ ਮਨਾਂ ਨੂੰ ਵਿਗਾੜ ਕੇ ਤੁਹਾਨੂੰ ਗੱਲਾਂ ਨਾਲ ਡਰਾ ਦਿੱਤਾ, ਪਰ ਅਸੀਂ ਉਨ੍ਹਾਂ ਨੂੰ ਕੋਈ ਹੁਕਮ ਨਹੀਂ ਦਿੱਤਾ।

25ਇਸ ਲਈ ਅਸੀਂ ਕੁਝ ਬੰਦਿਆਂ ਨੂੰ ਚੁਣ ਕੇ ਉਨ੍ਹਾਂ ਨੂੰ ਆਪਣੇ ਪਿਆਰੇ ਮਿੱਤਰ ਬਰਨਬਾਸ ਅਤੇ ਪੌਲੁਸ ਨਾਲ ਤੁਹਾਡੇ ਕੋਲ ਭੇਜਣ ਲਈ ਸਹਿਮਤ ਹੋਏ,

26ਆਦਮੀ ਜੋ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਲਈ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਚੁੱਕੇ ਹਨ।

27ਇਸ ਲਈ ਅਸੀਂ ਯਹੂਦਾ ਅਤੇ ਸੀਲਾਸ ਨੂੰ ਤੁਹਾਡੇ ਕੋਲ ਭੇਜਣ ਲਈ ਚੁਣਿਆ ਹੈ। ਉਹ ਤੁਹਾਨੂੰ ਉਹੀ ਗੱਲਾਂ ਦੱਸਣਗੇ ਜੋ ਅਸੀਂ ਲਿਖ ਰਹੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.