37ਬਰਨਬਾਸ ਯੋਹਨ ਨੂੰ ਨਾਲ ਲੈ ਕੇ ਜਾਣਾ ਚਾਉਂਦਾ ਸੀ, ਜਿਸ ਨੂੰ ਮਾਰਕਸ ਦੇ ਨਾਮ ਨਾਲ ਵੀ ਬੁਲਾਇਆ ਜਾਂਦਾ ਹੈ,
38ਪਰ ਪੌਲੁਸ ਨੇ ਉਸ ਨੂੰ ਨਾਲ ਲਿਜਾਣਾ ਸਮਝਦਾਰੀ ਨਹੀਂ ਸਮਝੀ, ਕਿਉਂਕਿ ਉਸ ਨੇ ਉਨ੍ਹਾਂ ਨੂੰ ਪੈਮਫੀਲੀਆ ਵਿੱਚ ਛੱਡ ਦਿੱਤਾ ਸੀ ਅਤੇ ਉਨ੍ਹਾਂ ਦੇ ਨਾਲ ਕੰਮ ਨੂੰ ਵੀ ਵਿਚਕਾਰ ਛੱਡ ਦਿੱਤਾ ਸੀ।
39ਉਹ ਇਸ ਬਾਰੇ ਇੱਕ ਦੂਸਰੇ ਨਾਲ ਸਹਿਮਤ ਨਹੀਂ ਸਨ ਇਸ ਲਈ ਉਹ ਵੱਖ ਹੋ ਗਏ। ਬਰਨਬਾਸ ਮਾਰਕਸ ਨੂੰ ਆਪਣੇ ਨਾਲ ਲੈ ਗਿਆ ਅਤੇ ਉਹ ਇੱਕ ਜਹਾਜ਼ ਤੇ ਚੜ੍ਹੇ ਅਤੇ ਸਾਈਪ੍ਰਸ ਟਾਪੂ ਚਲੇ ਗਏ,
40ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਤੁਰ ਪਿਆ, ਵਿਸ਼ਵਾਸੀਆਂ ਨੇ ਉਨ੍ਹਾਂ ਨੂੰ ਪਰਮੇਸ਼ਵਰ ਦੀ ਕਿਰਪਾ ਵਿੱਚ ਸੌਂਪਿਆ।
41ਉਹ ਸੀਰੀਆ ਅਤੇ ਕਿਲਕਿਆ ਦੇ ਪ੍ਰਾਂਤਾਂ ਵਿੱਚ ਯਾਤਰਾ ਕਰਦਾ ਹੋਇਆ, ਉਸ ਨੇ ਕਲੀਸਿਆਵਾਂ ਨੂੰ ਮਜ਼ਬੂਤ ਕੀਤਾ।