ਰਸੂਲਾਂ 15

ਜਦੋਂ ਉਹ ਯੇਰੂਸ਼ਲੇਮ ਆਏ, ਤਾਂ ਉਨ੍ਹਾਂ ਦਾ ਕਲੀਸਿਆ, ਰਸੂਲਾਂ ਅਤੇ ਬਜ਼ੁਰਗਾਂ ਨੇ ਸਵਾਗਤ ਕੀਤਾ, ਅਤੇ ਉਨ੍ਹਾਂ ਨੂੰ ਉਹ ਸਭ ਕੁਝ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਕੀਤਾ ਸੀ।

Acts 15:4 (UKJV) And when they were come to Jerusalem, they were received of the church, and of the apostles and elders, and they declared all things that God had done with them.

2ਇਸ ਤੇ ਪੌਲੁਸ ਅਤੇ ਬਰਨਬਾਸ ਉਨ੍ਹਾਂ ਨਾਲ ਤਿੱਖੇ ਵਾਦ-ਵਿਵਾਦ ਅਤੇ ਬਹਿਸ ਕਰਨ ਲੱਗੇ। ਤਦੇ ਹੀ ਪੌਲੁਸ ਅਤੇ ਬਰਨਬਾਸ ਨਿਯੁਕਤ ਕੀਤੇ ਗਏ, ਕੁਝ ਹੋਰ ਵਿਸ਼ਵਾਸੀਆਂ ਸਮੇਤ, ਯੇਰੂਸ਼ਲੇਮ ਜਾਣ ਲਈ ਭਾਈ ਰਸੂਲਾਂ ਅਤੇ ਬਜ਼ੁਰਗਾਂ ਨਾਲ ਮਿਲ ਕੇ ਇਸ ਮਸਲੇ ਬਾਰੇ ਵਿਚਾਰ-ਵਟਾਂਦਰਾ ਕਰ ਸਕਣ।

3ਕਲੀਸਿਆ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਰਾਹ ਤੇ ਭੇਜਿਆ, ਅਤੇ ਜਦੋਂ ਉਹ ਫ਼ੈਨੀਕੇ ਅਤੇ ਸਾਮਰਿਯਾ ਪ੍ਰਾਂਤ ਦੇ ਵਿੱਚੋਂ ਹੋ ਕੇ ਜਾ ਰਹੇ ਸਨ, ਤਾਂ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਰਾਈਆਂ ਕੌਮਾਂ ਦੇ ਲੋਕ ਵਿਸ਼ਵਾਸ ਵਿੱਚ ਆ ਰਹੇ ਹਨ। ਇਹ ਖ਼ਬਰ ਸੁਣ ਕੇ ਸਾਰੇ ਵਿਸ਼ਵਾਸੀਆਂ ਨੂੰ ਬਹੁਤ ਖੁਸ਼ੀ ਹੋਈ।

4ਜਦੋਂ ਉਹ ਯੇਰੂਸ਼ਲੇਮ ਆਏ, ਤਾਂ ਉਨ੍ਹਾਂ ਦਾ ਕਲੀਸਿਆ, ਰਸੂਲਾਂ ਅਤੇ ਬਜ਼ੁਰਗਾਂ ਨੇ ਸਵਾਗਤ ਕੀਤਾ, ਅਤੇ ਉਨ੍ਹਾਂ ਨੂੰ ਉਹ ਸਭ ਕੁਝ ਦੱਸਿਆ ਜੋ ਪਰਮੇਸ਼ਵਰ ਨੇ ਉਨ੍ਹਾਂ ਰਾਹੀਂ ਕੀਤਾ ਸੀ।

5ਫ਼ਰੀਸੀਆਂ ਦੀ ਸਭਾ ਨਾਲ ਸੰਬੰਧਿਤ ਕੁਝ ਨਿਹਚਾਵਾਨ ਖੜੇ ਹੋ ਗਏ ਅਤੇ ਕਹਿਣ ਲੱਗੇ, “ਗ਼ੈਰ-ਯਹੂਦੀਆਂ ਦੀ ਸੁੰਨਤ ਕਰਾਉਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਮੋਸ਼ੇਹ ਦੀ ਬਿਵਸਥਾ ਦੀ ਪਾਲਣਾ ਕਰਨ ਦੀ ਜ਼ਰੂਰਤ ਵੀ ਹੈ।”

6ਤਦ ਰਸੂਲ ਅਤੇ ਹੋਰ ਬਜ਼ੁਰਗ ਇਕੱਠੇ ਹੋਏ ਕਿ ਉਹ ਇਸ ਮਸਲੇ ਬਾਰੇ ਗੱਲ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.