ਰਸੂਲਾਂ 16

ਤਦ ਲੋਕ ਮਿਲ ਕੇ ਪੌਲੁਸ ਅਤੇ ਸੀਲਾਸ ਦੇ ਵਿਰੁੱਧ ਉੱਠੇ, ਅਤੇ ਰੋਮੀ ਅਧਿਕਾਰੀ ਨੇ ਸਿਪਾਹੀਆਂ ਨੂੰ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਆਦੇਸ਼ ਦਿੱਤਾ।

Acts 16:22 (UKJV) And the multitude rose up together against them: and the magistrates rent off their clothes, and commanded to beat them.

20ਉਹ ਉਨ੍ਹਾਂ ਨੂੰ ਰੋਮੀ ਅਧਿਕਾਰੀ ਸਾਮ੍ਹਣੇ ਲਿਆਏ ਅਤੇ ਕਹਿਣ ਲੱਗੇ, “ਇਹ ਲੋਕ ਯਹੂਦੀ ਹਨ, ਅਤੇ ਸਾਡੇ ਸ਼ਹਿਰ ਨੂੰ ਬਹੁਤ ਪਰੇਸ਼ਾਨ ਕਰ ਰਹੇ ਹਨ

21ਅਤੇ ਸਾਨੂੰ ਅਜਿਹੀਆਂ ਗ਼ੈਰ ਕਾਨੂੰਨੀ ਰੀਤੀ ਰਿਵਾਜਾਂ ਦੱਸਦੇ ਹਨ ਕਿ ਜੋ ਕਿਸੇ ਰੋਮੀ ਦੇ ਮੰਨਣ ਅਤੇ ਅਭਿਆਸ ਕਰਨ ਦੇ ਯੋਗ ਨਹੀਂ।”

22ਤਦ ਲੋਕ ਮਿਲ ਕੇ ਪੌਲੁਸ ਅਤੇ ਸੀਲਾਸ ਦੇ ਵਿਰੁੱਧ ਉੱਠੇ, ਅਤੇ ਰੋਮੀ ਅਧਿਕਾਰੀ ਨੇ ਸਿਪਾਹੀਆਂ ਨੂੰ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਆਦੇਸ਼ ਦਿੱਤਾ।

23ਉਨ੍ਹਾਂ ਨੂੰ ਬੇਰਹਮੀ ਨਾਲ ਕੁੱਟਣ ਤੋਂ ਬਾਅਦ, ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ, ਅਤੇ ਕੈਦਖ਼ਾਨੇ ਦੇ ਦਰੋਗੇ ਨੂੰ ਉਨ੍ਹਾਂ ਦੀ ਸਾਵਧਾਨੀ ਨਾਲ ਨਿਗਰਾਨੀ ਕਰਨ ਦਾ ਆਦੇਸ਼ ਦਿੱਤਾ ਗਿਆ।

24ਜਦੋਂ ਉਸ ਨੂੰ ਇਹ ਆਦੇਸ਼ ਮਿਲੇ, ਤਾਂ ਉਸ ਨੇ ਉਨ੍ਹਾਂ ਨੂੰ ਅੰਦਰਲੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਠ ਠੋਕ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.