ਰਸੂਲਾਂ 16

ਰਾਤ ਨੂੰ ਪੌਲੁਸ ਨੇ ਇੱਕ ਦਰਸ਼ਨ ਵਿੱਚ ਮਕਦੂਨਿਯਾ ਪ੍ਰਾਂਤ ਦਾ ਇੱਕ ਆਦਮੀ ਵੇਖਿਆ ਅਤੇ ਜੋ ਉਸ ਅੱਗੇ ਅਰਜੋਈ ਕਰ ਰਿਹਾ ਸੀ, “ਮਕਦੂਨਿਯਾ ਆਓ ਅਤੇ ਸਾਡੀ ਸਹਾਇਤਾ ਕਰੋ।”

Acts 16:9 (UKJV) And a vision appeared to Paul in the night; There stood a man of Macedonia, and prayed him, saying, Come over into Macedonia, and help us.

7ਜਦੋਂ ਉਹ ਮੁਸਿਯਾ ਖੇਤਰ ਦੀ ਸਰਹੱਦ ਤੇ ਪਹੁੰਚੇ, ਉਨ੍ਹਾਂ ਨੇ ਬਿਥੁਨਿਆ ਪ੍ਰਾਂਤ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਯਿਸ਼ੂ ਦੀ ਆਤਮਾ ਨੇ ਉਨ੍ਹਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ।

8ਇਸ ਲਈ ਉਹ ਮੁਸਿਯਾ ਦੇ ਕੋਲੋਂ ਲੰਘੇ ਅਤੇ ਹੇਠਾਂ ਤ੍ਰੋਆਸ ਸ਼ਹਿਰ ਵਿੱਚ ਗਏ।

9ਰਾਤ ਨੂੰ ਪੌਲੁਸ ਨੇ ਇੱਕ ਦਰਸ਼ਨ ਵਿੱਚ ਮਕਦੂਨਿਯਾ ਪ੍ਰਾਂਤ ਦਾ ਇੱਕ ਆਦਮੀ ਵੇਖਿਆ ਅਤੇ ਜੋ ਉਸ ਅੱਗੇ ਅਰਜੋਈ ਕਰ ਰਿਹਾ ਸੀ, “ਮਕਦੂਨਿਯਾ ਆਓ ਅਤੇ ਸਾਡੀ ਸਹਾਇਤਾ ਕਰੋ।”

10ਪੌਲੁਸ ਦੇ ਇਹ ਦਰਸ਼ਨ ਵੇਖਣ ਤੋਂ ਬਾਅਦ, ਅਸੀਂ ਤੁਰੰਤ ਮਕਦੂਨਿਯਾ ਚਲੇ ਜਾਣ ਦੀ ਤਿਆਰ ਕੀਤੀ, ਸਿੱਟੇ ਵਜੋਂ ਕਿ ਪਰਮੇਸ਼ਵਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਬੁਲਾਇਆ ਹੈ।

11ਇਸ ਲਈ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੋਥਰੇਸ ਟਾਪੂ ਨੂੰ ਆਏ, ਅਤੇ ਦੂਜੇ ਦਿਨ ਨੀਆਪੋਲਿਸ ਸ਼ਹਿਰ ਵੱਲ ਚਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.