8ਇਸ ਲਈ ਉਹ ਮੁਸਿਯਾ ਦੇ ਕੋਲੋਂ ਲੰਘੇ ਅਤੇ ਹੇਠਾਂ ਤ੍ਰੋਆਸ ਸ਼ਹਿਰ ਵਿੱਚ ਗਏ।
9ਰਾਤ ਨੂੰ ਪੌਲੁਸ ਨੇ ਇੱਕ ਦਰਸ਼ਨ ਵਿੱਚ ਮਕਦੂਨਿਯਾ ਪ੍ਰਾਂਤ ਦਾ ਇੱਕ ਆਦਮੀ ਵੇਖਿਆ ਅਤੇ ਜੋ ਉਸ ਅੱਗੇ ਅਰਜੋਈ ਕਰ ਰਿਹਾ ਸੀ, “ਮਕਦੂਨਿਯਾ ਆਓ ਅਤੇ ਸਾਡੀ ਸਹਾਇਤਾ ਕਰੋ।”
10ਪੌਲੁਸ ਦੇ ਇਹ ਦਰਸ਼ਨ ਵੇਖਣ ਤੋਂ ਬਾਅਦ, ਅਸੀਂ ਤੁਰੰਤ ਮਕਦੂਨਿਯਾ ਚਲੇ ਜਾਣ ਦੀ ਤਿਆਰ ਕੀਤੀ, ਸਿੱਟੇ ਵਜੋਂ ਕਿ ਪਰਮੇਸ਼ਵਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਲਈ ਬੁਲਾਇਆ ਹੈ।
11ਇਸ ਲਈ ਤ੍ਰੋਆਸ ਤੋਂ ਜਹਾਜ਼ ਤੇ ਚੜ੍ਹ ਕੇ ਅਸੀਂ ਸਿੱਧੇ ਸਮੋਥਰੇਸ ਟਾਪੂ ਨੂੰ ਆਏ, ਅਤੇ ਦੂਜੇ ਦਿਨ ਨੀਆਪੋਲਿਸ ਸ਼ਹਿਰ ਵੱਲ ਚਲੇ ਗਏ।
12ਫਿਰ ਉੱਥੋਂ ਅਸੀਂ ਫ਼ਿਲਿੱਪੀ ਸ਼ਹਿਰ ਵੱਲ ਯਾਤਰਾ ਕਰਨੀ ਸ਼ੁਰੂ ਕਰ ਦਿੱਤੀ। ਇੱਕ ਰੋਮੀ ਬਸਤੀ ਅਤੇ ਮਕਦੂਨਿਯਾ ਦੇ ਉਸ ਜ਼ਿਲ੍ਹੇ ਦਾ ਪ੍ਰਮੁੱਖ ਸ਼ਹਿਰ ਸੀ। ਅਤੇ ਅਸੀਂ ਉੱਥੇ ਕਈ ਦਿਨ ਰਹੇ।