10ਉਸੇ ਰਾਤ ਵਿਸ਼ਵਾਸੀਆਂ ਨੇ ਪੌਲੁਸ ਅਤੇ ਸੀਲਾਸ ਨੂੰ ਥੱਸਲੁਨੀਕੇ ਤੋਂ ਬੇਰੀਆ ਸ਼ਹਿਰ ਭੇਜਿਆ। ਜਦੋਂ ਪੌਲੁਸ ਅਤੇ ਸੀਲਾਸ ਉੱਥੇ ਪਹੁੰਚੇ, ਉਹ ਯਹੂਦੀ ਪ੍ਰਾਰਥਨਾ ਸਥਾਨ ਵਿੱਚ ਗਏ, ਜਿਸ ਦਿਨ ਲੋਕ ਇਕੱਠੇ ਹੋਏ ਸਨ।
11ਬੇਰੀਆ ਦੇ ਲੋਕ ਥੱਸਲੁਨੀਕਾ ਸ਼ਹਿਰ ਦੇ ਯਹੂਦੀ ਲੋਕਾਂ ਨਾਲੋਂ ਬਹੁਤ ਚੰਗੇ ਸਨ ਇਸ ਲਈ ਜੋ ਉਨ੍ਹਾਂ ਨੇ ਬੜੀ ਦਿਲਚਸਪੀ ਅਤੇ ਲਗਨ ਨਾਲ ਬਚਨ ਨੂੰ ਸੁਣਿਆ। ਅਤੇ ਹਰ ਰੋਜ਼ ਪਵਿੱਤਰ ਸ਼ਾਸਤਰ ਵਿੱਚ ਲੱਭਦੇ ਰਹਿੰਦੇ ਸਨ ਕਿ ਪੌਲੁਸ ਨੇ ਮਸੀਹ ਬਾਰੇ ਜੋ ਕਿਹਾ ਸੀ ਉਹ ਸੱਚ ਹੈ ਜਾਂ ਨਹੀਂ।
12ਨਤੀਜੇ ਵਜੋਂ, ਉਨ੍ਹਾਂ ਵਿੱਚੋਂ ਕਈਆਂ ਨੇ ਵਿਸ਼ਵਾਸ ਕੀਤਾ, ਜਿਵੇਂ ਕਿ ਬਹੁਤ ਸਾਰੀਆਂ ਪਤਵੰਤੀ ਯੂਨਾਨੀ ਔਰਤਾਂ ਅਤੇ ਆਦਮੀਆਂ ਵਿੱਚੋਂ ਵੀ ਬਹੁਤ ਸਾਰਿਆਂ ਨੇ ਪ੍ਰਭੂ ਯਿਸ਼ੂ ਉੱਤੇ ਵਿਸ਼ਵਾਸ ਕੀਤਾ।
13ਪਰ ਫੇਰ ਥੱਸਲੁਨੀਕਾ ਦੇ ਯਹੂਦੀਆਂ ਨੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਕਿ ਪੌਲੁਸ ਬੇਰੀਆ ਵਿੱਚ ਪਰਮੇਸ਼ਵਰ ਦੇ ਬਚਨ ਦਾ ਪ੍ਰਚਾਰ ਕਰ ਰਿਹਾ ਸੀ। ਇਸ ਲਈ ਉਹ ਬੇਰੀਆ ਗਏ ਅਤੇ ਉੱਥੋਂ ਦੇ ਲੋਕਾਂ ਨੂੰ ਦੱਸਿਆ ਕਿ ਜੋ ਪੌਲੁਸ ਸਿਖਾ ਰਿਹਾ ਸੀ ਉਹ ਸੱਚ ਨਹੀਂ ਸੀ। ਇਸ ਤਰ੍ਹਾਂ, ਉਨ੍ਹਾਂ ਨੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਪੌਲੁਸ ਦੇ ਵਿਰੁੱਧ ਭੜਕਾਇਆ।
14ਇਸ ਲਈ ਬੇਰੀਆ ਸ਼ਹਿਰ ਦੇ ਕਈ ਵਿਸ਼ਵਾਸੀ ਪੌਲੁਸ ਨੂੰ ਇੱਕ ਹੋਰ ਸੂਬੇ ਜਾਣ ਲਈ ਸਮੁੰਦਰੀ ਕੰਢੇ ਤੇ ਲੈ ਗਏ। ਪਰ ਸੀਲਾਸ ਅਤੇ ਤਿਮੋਥਿਉਸ ਬੇਰੀਆ ਵਿੱਚ ਹੀ ਰਹੇ।