ਰਸੂਲਾਂ 18

ਅਤੇ ਕਿਉਂਕਿ ਉਹ ਤੰਬੂ ਬਣਾਉਣ ਵਾਲਾ ਸੀ ਜਿਵੇਂ ਕਿ ਉਹ ਵੀ ਤੰਬੂ ਬਣਾਉਣ ਦਾ ਕੰਮ ਕਰਦੇ ਸਨ, ਉਹ ਉਨ੍ਹਾਂ ਨਾਲ ਰਿਹਾ ਅਤੇ ਮਿਲ ਕੇ ਉਨ੍ਹਾਂ ਨਾਲ ਕੰਮ ਕਰਦਾ ਰਿਹਾ।

Acts 18:3 (UKJV) And because he was of the same craft, he abode with them, and wrought: for by their occupation they were tentmakers.

1ਇਸ ਤੋਂ ਬਾਅਦ, ਪੌਲੁਸ ਅਥੇਨੈ ਸ਼ਹਿਰ ਛੱਡ ਗਿਆ ਅਤੇ ਕੁਰਿੰਥੁਸ ਸ਼ਹਿਰ ਚਲਾ ਗਿਆ।

2ਉੱਥੇ ਉਸ ਦੀ ਮੁਲਾਕਾਤ ਇੱਕ ਯਹੂਦੀ ਨਾਲ ਹੋਈ ਜਿਸ ਦਾ ਨਾਮ ਅਕੂਲਾ ਸੀ, ਜੋ ਪੁੰਤੁਸ ਪ੍ਰਾਂਤ ਦਾ ਵਸਨੀਕ ਸੀ, ਅਕੂਲਾ ਅਤੇ ਉਸ ਦੀ ਪਤਨੀ ਪਰਿਸਕਾ ਥੋੜਾ ਸਮਾਂ ਪਹਿਲਾਂ ਹੀ ਇਟਲੀ ਦੇਸ਼ ਦੇ ਰੋਮ ਤੋਂ ਵਾਪਸ ਆਏ ਸਨ, ਕਿਉਂਕਿ ਰੋਮੀ ਬਾਦਸ਼ਾਹ ਕਲੌਦਿਯੁਸ ਨੇ ਆਦੇਸ਼ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਸ਼ਹਿਰ ਤੋਂ ਨਿੱਕਲ ਜਾਣ। ਪੌਲੁਸ ਬਾਅਦ ਵਿੱਚ ਉਹਨਾਂ ਨੂੰ ਮਿਲਣ ਗਿਆ,

3ਅਤੇ ਕਿਉਂਕਿ ਉਹ ਤੰਬੂ ਬਣਾਉਣ ਵਾਲਾ ਸੀ ਜਿਵੇਂ ਕਿ ਉਹ ਵੀ ਤੰਬੂ ਬਣਾਉਣ ਦਾ ਕੰਮ ਕਰਦੇ ਸਨ, ਉਹ ਉਨ੍ਹਾਂ ਨਾਲ ਰਿਹਾ ਅਤੇ ਮਿਲ ਕੇ ਉਨ੍ਹਾਂ ਨਾਲ ਕੰਮ ਕਰਦਾ ਰਿਹਾ।

4ਉਹ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨ ਵਿੱਚ ਵਾਦ-ਵਿਵਾਦ ਕਰਦਾ, ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ।

5ਪਰ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਕੁਰਿੰਥੁਸ ਸ਼ਹਿਰ ਵਿੱਚ ਆਏ ਸਨ, ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ, ਯਹੂਦੀਆਂ ਦੇ ਅੱਗੇ ਗਵਾਹੀ ਦੇ ਰਿਹਾ ਸੀ ਕਿ ਯਿਸ਼ੂ ਹੀ ਮਸੀਹ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.