2ਉੱਥੇ ਉਸ ਦੀ ਮੁਲਾਕਾਤ ਇੱਕ ਯਹੂਦੀ ਨਾਲ ਹੋਈ ਜਿਸ ਦਾ ਨਾਮ ਅਕੂਲਾ ਸੀ, ਜੋ ਪੁੰਤੁਸ ਪ੍ਰਾਂਤ ਦਾ ਵਸਨੀਕ ਸੀ, ਅਕੂਲਾ ਅਤੇ ਉਸ ਦੀ ਪਤਨੀ ਪਰਿਸਕਾ ਥੋੜਾ ਸਮਾਂ ਪਹਿਲਾਂ ਹੀ ਇਟਲੀ ਦੇਸ਼ ਦੇ ਰੋਮ ਤੋਂ ਵਾਪਸ ਆਏ ਸਨ, ਕਿਉਂਕਿ ਰੋਮੀ ਬਾਦਸ਼ਾਹ ਕਲੌਦਿਯੁਸ ਨੇ ਆਦੇਸ਼ ਦਿੱਤਾ ਸੀ ਕਿ ਸਾਰੇ ਯਹੂਦੀ ਰੋਮ ਸ਼ਹਿਰ ਤੋਂ ਨਿੱਕਲ ਜਾਣ। ਪੌਲੁਸ ਬਾਅਦ ਵਿੱਚ ਉਹਨਾਂ ਨੂੰ ਮਿਲਣ ਗਿਆ,
3ਅਤੇ ਕਿਉਂਕਿ ਉਹ ਤੰਬੂ ਬਣਾਉਣ ਵਾਲਾ ਸੀ ਜਿਵੇਂ ਕਿ ਉਹ ਵੀ ਤੰਬੂ ਬਣਾਉਣ ਦਾ ਕੰਮ ਕਰਦੇ ਸਨ, ਉਹ ਉਨ੍ਹਾਂ ਨਾਲ ਰਿਹਾ ਅਤੇ ਮਿਲ ਕੇ ਉਨ੍ਹਾਂ ਨਾਲ ਕੰਮ ਕਰਦਾ ਰਿਹਾ।
4ਉਹ ਹਰ ਸਬਤ ਦੇ ਦਿਨ ਪ੍ਰਾਰਥਨਾ ਸਥਾਨ ਵਿੱਚ ਵਾਦ-ਵਿਵਾਦ ਕਰਦਾ, ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ।
5ਪਰ ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਕੁਰਿੰਥੁਸ ਸ਼ਹਿਰ ਵਿੱਚ ਆਏ ਸਨ, ਤਦ ਪੌਲੁਸ ਬਚਨ ਸੁਣਾਉਣ ਵਿੱਚ ਰੁੱਝ ਕੇ, ਯਹੂਦੀਆਂ ਦੇ ਅੱਗੇ ਗਵਾਹੀ ਦੇ ਰਿਹਾ ਸੀ ਕਿ ਯਿਸ਼ੂ ਹੀ ਮਸੀਹ ਹੈ।
6ਜਦੋਂ ਯਹੂਦੀ ਪੌਲੁਸ ਦਾ ਵਿਰੋਧ ਕਰਨ ਅਤੇ ਵਾਦ-ਵਿਵਾਦ ਕਰਨ ਲੱਗੇ, ਤਾਂ ਵਿਰੋਧ ਵਿੱਚ ਉਸ ਨੇ ਆਪਣੇ ਕੱਪੜੇ ਝਾੜੇ ਅਤੇ ਉਨ੍ਹਾਂ ਨੂੰ ਆਖਿਆ, “ਕਿ ਤੁਹਾਡਾ ਖੂਨ ਤੁਹਾਡੇ ਸਿਰ ਹੋਵੇ! ਮੈਂ ਨਿਰਦੋਸ਼ ਹਾਂ। ਇਸ ਤੋਂ ਬਾਅਦ ਮੈਂ ਪਰਾਈਆਂ ਕੌਮਾਂ ਵੱਲ ਜਾਂਵਾਂਗਾ।”