1ਜਦੋਂ ਅਪੁੱਲੋਸ ਕੁਰਿੰਥੁਸ ਵਿੱਚ ਸੀ, ਪੌਲੁਸ ਅੰਦਰਲੇ ਰਸਤੇ ਵਿੱਚੋਂ ਦੀ ਹੋ ਕੇ ਅਫ਼ਸੀਆਂ ਪਹੁੰਚਿਆ। ਉੱਥੇ ਉਸ ਨੂੰ ਕੁਝ ਚੇਲੇ ਮਿਲੇ
2ਅਤੇ ਪੌਲੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਹਾਨੂੰ ਪਵਿੱਤਰ ਆਤਮਾ ਮਿਲਿਆ ਜਦੋਂ ਤੁਸੀਂ ਵਿਸ਼ਵਾਸ ਕੀਤਾ ਸੀ?” ਉਨ੍ਹਾਂ ਨੇ ਉੱਤਰ ਦਿੱਤਾ, “ਨਹੀਂ, ਇੱਥੋਂ ਤੱਕ ਕਿ ਅਸੀਂ ਤਾਂ ਇਹ ਵੀ ਨਹੀਂ ਸੁਣਿਆ ਕਿ ਇੱਕ ਪਵਿੱਤਰ ਆਤਮਾ ਹੈ।”
3ਫਿਰ ਪੌਲੁਸ ਨੇ ਪੁੱਛਿਆ, “ਤਾਂ ਤੁਸੀਂ ਕਿਹੜਾ ਬਪਤਿਸਮਾ ਲਿਆ?” ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਯੋਹਨ ਦਾ ਬਪਤਿਸਮਾ ਲਿਆ।”